ਨਕਦੀ ਤੇ ਜ਼ਰੂਰੀ ਕਾਗਜ਼ਾਤ ਖੋਹਣ ਵਾਲਿਆਂ ’ਤੇ ਕੇਸ ਦਰਜ
ਨਗਦੀ ਤੇ ਜ਼ਰੂਰੀ ਕਾਗਜਾਤ ਖੋਹਣ ਵਾਲਿਆਂ ’ਤੇ ਕੇਸ ਦਰਜ
Publish Date: Fri, 15 May 2026 05:58 PM (IST)
Updated Date: Sat, 16 May 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਨਗਦੀ ਤੇ ਜ਼ਰੂਰੀ ਕਾਗਜਾਤ ਖੋਹਣ ਵਾਲਿਆਂ ’ਤੇ ਕੇਸ ਦਰਜ ਕੀਤਾ ਹੈ। ਮੁੲਦੀ ਨਰਿੰਦਰ ਕੁਮਾਰ ਉਰਫ ਨੀਟਾ ਪੁੱਤਰ ਰਘਵੀਰ ਪ੍ਰਕਾਸ ਵਾਸੀ ਸਰਵਹਿਤਕਾਰੀ ਸਕੂਲ਼ ਵਾਲੀ ਗਲੀ ਨੰਬਰ 9 ਅਨਾਜ ਮੰਡੀ ਰੋਡ ਵਾਰਡ ਨੰ 21 ਬਰਨਾਲਾ ਨੇ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 12 ਮਈ ਨੂੰ ਉਹ ਆਪਣੀ ਕਾਰ ਮਾਰਕਾ ਵਰਨਾ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਜਦ ਉਹ ਗਲੀ ਦਾ ਮੋੜ ਮੋੜਨ ਲੱਗਾ ਤਾਂ ਉਸ ਵਾਲੀ ਸਾਇਡ ਤੋਂ ਦੋ ਮੋਟਰਸਾਇਕਲ ਸਵਾਰ ਨੌਜਵਾਨ ਹਰਸਦੀਪ ਸਿੰਘ ਉਰਫ ਕਾਕਾ ਵਾਸੀ ਸੇਖਾ ਕੈਚੀਆ ਨੇੜੇ ਸੈਲਰ ਬਰਨਾਲਾ ਤੇ ਪਰਦੀਪ ਸਿੰਘ ਉਰਫ ਚਪਲੀ ਪੁੱਤਰ ਵੀਰਭਾਨ ਵਾਸੀ ਬਾਬਾ ਰਾਮਦੇਵ ਨਗਰ ਨੇੜੇ ਟਰਾਈਡੈਂਟ ਫੈਕਟਰੀ ਬਰਨਾਲਾ ਜੋ ਨਿਹੰਗਾਂ ਦੇ ਬਾਣੇ ’ਚ ਸਨ, ਆਏ ਜਿਨ੍ਹਾਂ ਨੇ ਉਸਨੂੰ ਮਾਰਨ ਦੀ ਕੋਸਿਸ ਕੀਤੀ ਤੇ ਉਸਦੇ ਪਰਸ ’ਚੋਂ 2000 ਰੁਪਏ ਅਤੇ ਜਰੂਰੀ ਕਾਗਜਾਤ ਖੋਹ ਕਰਕੇ ਲੈ ਗਏ। ਪੁਲਿਸ ਨੇ ਉਕਤ ਮਾਮਲੇ ’ਚ ਮੁਦਈ ਦੇ ਬਿਆਨ ਦੇ ਅਧਾਰ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।