ਬਰਗਰ ਬਣਾਉਣ ਵਾਲੇ ਨੇ ਨਾਬਾਲਿਗ ਨੌਕਰ ਦੀ ਕੀਤੀ ਕੁੱਟਮਾਰ
ਬਰਗਰ ਬਣਾਉਣ ਵਾਲੇ ਨੇ ਨਬਾਲਗ ਨੌਕਰ ਦੀ ਕੀਤੀ ਕੁੱਟਮਾਰ
Publish Date: Wed, 11 Mar 2026 08:14 PM (IST)
Updated Date: Wed, 11 Mar 2026 08:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮੰਡੀ ਧਨੌਲਾ ਵਿਖੇ ਇੱਕ ਬਰਗਰ ਬਣਾਉਣ ਵਾਲੇ ਨੇ ਨਾਬਾਲਿਗ ਨੌਕਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਨੇੜੇ ਬੱਸ ਸਟੈਂਡ ਧਨੌਲਾ ਵਿਖੇ ਨੇਪਾਲੀ ਮੰਨਣ ਲੰਬੇ ਸਮੇਂ ਤੋਂ ਬਰਗਰ ਦੀ ਰੇੜੀ ਲਾਉਂਦਾ ਆ ਰਿਹਾ ਸੀ, ਸਵੇਰੇ ਹੁੰਦਿਆਂ ਹੀ ਜਦੋਂ ਦੁਕਾਨ ਤੇ ਚੀਕਾਂ ਪੈਣ ਦੀ ਲੋਕਾਂ ਨੇ ਆਵਾਜ਼ ਸੁਣੀ ਤਾਂ ਦੇਖਿਆ ਮੰਨਣ ਆਪਣੇ 14-15 ਸਾਲ ਦੇ ਨਾਬਾਲਿਗ ਰੱਖੇ ਨੌਕਰ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੁੰਦਾ ਤੇ ਲੋਕਾਂ ਨੇ ਕਮਰੇ ਦਾ ਕੁੰਡਾ ਖੋਲ ਕੇ ਬੱਚੇ ਨੂੰ ਅੰਦਰੋਂ ਕੱਢਿਆ ਤਾਂ ਉਨ੍ਹਾਂ ਨੇ ਬੁਰੀ ਤਰ੍ਹਾਂ ਹਾਲਤ ਪਾਈ ਦੇਖੀ ਗਈ। ਉਸ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਸ ਵੇਲੇ ਮੰਨਣ ਫਰਾਰ ਹੋ ਚੁੱਕਿਆ ਸੀ ਤਾਂ ਉਸ ਦੇ ਮਾਪਿਆਂ ਨੇ ਬੱਚੇ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਗਿਆ।