ਭੱਠਾ ਉਦਯੋਗ ਮੁਸ਼ਕਿਲ ਦੌਰ ’ਚ ਇੱਟ ਹੋਵੇਗੀ ਹੋਰ ਮਹਿੰਗੀ : ਆਸ਼ੂ
ਭੱਠਾ ਉਦਯੋਗ ਮੁਸ਼ਕਿਲ ਦੌਰ ’ਚ ਇੱਟ ਹੋਵੇਗੀ ਹੋਰ ਮਹਿੰਗੀ : ਆਸ਼ੂ
Publish Date: Tue, 12 May 2026 04:21 PM (IST)
Updated Date: Tue, 12 May 2026 04:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ
ਭੱਠਾ ਯੂਨੀਅਨ ਲਹਿਰਾ ਦੀ ਇੱਕ ਅਹਿਮ ਇਕੱਤਰਤਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਦੀ ਅਗਵਾਈ ਹੇਠ ਅਮਰੀਕਨ ਹਿੱਲਜ ਹੋਟਲ ਵਿਖੇ ਹੋਈ। ਇਸ ਦੌਰਾਨ ਭੱਠਾ ਉਦਯੋਗ ਨੂੰ ਦਰਪੇਸ਼ ਗੰਭੀਰ ਮੁਸ਼ਕਲਾਂ ਅਤੇ ਵਧ ਰਹੇ ਖਰਚਿਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਭੱਠਾ ਮਾਲਕਾਂ ਨੂੰ ਲੇਬਰ ਦੀ ਘਾਟ, ਕੋਲੇ ਦੇ ਲਗਾਤਾਰ ਵਧ ਰਹੇ ਭਾਅ ਅਤੇ ਹੋਰ ਖਰਚਿਆਂ ਕਾਰਨ ਭਾਰੀ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਦੇ ਚਲਦਿਆਂ ਫਸਟ ਕਲਾਸ ਇੱਟਾਂ ਦੇ ਰੇਟ 8500 ਰੁਪਏ ਕਰਨੇ ਪਏ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੌਜੂਦਾ ਹਾਲਾਤਾਂ ਵਿੱਚ ਸੁਧਾਰ ਨਾ ਆਇਆ ਤਾਂ ਆਉਣ ਵਾਲੇ ਸਮੇਂ ਵਿੱਚ ਇੱਟਾਂ ਦੇ ਰੇਟ 9000 ਤੋਂ 9500 ਰੁਪਏ ਤੱਕ ਵੀ ਪਹੁੰਚ ਸਕਦੇ ਹਨ। ਇਨ੍ਹਾਂ ਵਧੇ ਹੋਏ ਰੇਟਾਂ ਦਾ ਸਿੱਧਾ ਅਸਰ ਨਿਰਮਾਣ ਕਾਰਜਾਂ ਅਤੇ ਆਮ ਲੋਕਾਂ ’ਤੇ ਪਵੇਗਾ। ਇਸ ਸਮੇਂ ਇਕੱਠੇ ਹੋਏ ਭੱਠਾ ਮਾਲਕਾਂ ਨੇ ਭੱਠਾ ਉਦਯੋਗ ਨੂੰ ਬਚਾਉਣ ਲਈ ਸਰਕਾਰ ਤੋਂ ਤੁਰੰਤ ਧਿਆਨ ਦੇਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸਕੱਤਰ ਹਨੀ, ਚੇਅਰਮੈਨ ਦੀਪਕ ਬੱਬੂ, ਕੈਸ਼ੀਅਰ ਸਨੀ, ਐਡਵੋਕੇਟ ਰਾਧੇ ਗੋਇਲ (ਲੀਗਲ ਐਡਵਾਈਜ਼ਰ), ਭੂਸ਼ਣ, ਬਲਦੇਵ ਬਾਂਸਲ, ਨਿਤਨ, ਰੋਡਾ, ਦੀਪੂ ਅਤੇ ਜਸਪਾਲ ਸਿੰਘ ਸਰਪੰਚ ਹਾਜ਼ਰ ਸਨ।