11 ਬੋਤਲਾਂ ਸ਼ਰਾਬ ਬਰਾਮਦ
11 ਬੋਤਲ ਸ਼ਰਾਬ ਬਰਾਮਦ
Publish Date: Tue, 05 May 2026 03:45 PM (IST)
Updated Date: Wed, 06 May 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ 11 ਬੋਤਲਾਂ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬੇਅੰਤ ਕੌਰ ਉਕਤ ਸ਼ਰਾਬ ਠੇਕਾ ਦੇਸੀ ਸਸਤੇ ਭਾਅ ਖਰੀਦ ਕੇ ਵੇਚਣ ਦੀ ਆਦੀ ਹੈ ਜੋ ਅੱਜ ਵੀ ਪਿੰਡ ਦੀ ਡਰੇਨ ਵਾਲੀ ਸਾਇਡ ਸ਼ਰਾਬ ਠੇਕਾ ਦੇਸੀ ਵੇਚਣ ਦੀ ਤਾਂਘ ’ਚ ਫਿਰ ਰਹੀ ਹੈ, ਜੇਕਰ ਹੁਣੇ ਡਰੇਨ ਵਾਲੀ ਸਾਇਡ ਚੈਕਿੰਗ ਕੀਤੀ ਜਾਵੇ ਤਾਂ ਉਸਤੋਂ ਸ਼ਰਾਬ ਠੇਕਾ ਦੇਸੀ ਬਰਾਮਦ ਹੋ ਸਕਦੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਰੇਡ 11 ਬੋਤਲ ਸ਼ਰਾਬ ਠੇਕਾ ਦੇਸੀ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।