60 ਬੋਤਲਾਂ ਸ਼ਰਾਬ ਬਰਾਮਦ
60 ਬੋਤਲ ਸ਼ਰਾਬ ਬਰਾਮਦ
Publish Date: Fri, 15 May 2026 05:54 PM (IST)
Updated Date: Sat, 16 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 60 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਲਾਲ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਸਮੁੰਦਗੜ ਛੰਨਾ ਹਾਲ ਅਬਾਦ ਬੈਕਸਾਇਡ ਦਿਵਾਨਾ ਕੰਡਾ ਬਾਜਾਖਾਨਾ ਰੋਡ ਬਰਨਾਲਾ ਉਕਤ ਬਾਹਰਲੀਆਂ ਸਟੇਟਾਂ ਤੋਂ ਸ਼ਰਾਬ ਸਸਤੇ ਭਾਅ ’ਤੇ ਲਿਆਕੇ ਆਪਣੇ ਘਰ ਰੱਖ ਕੇ ਮਹਿੰਗੇ ਭਾਅ ’ਤੇ ਵੇਚਣ ਦਾ ਆਦੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਦੇ ਘਰ ਰੇਡ ਕਰਕੇ 43 ਬੋਤਲ ਸ਼ਰਾਬ ਮਾਰਕਾ ਮਸਤ ਸੌਫੀ ਅਤੇ 17 ਬੋਤਲ ਸ਼ਰਾਬ ਮਾਰਕਾ (ਚੰਡੀਗੜ੍ਹ) ਬਰਾਮਦ ਹੋਈਆਂ।