12 ਬੋਤਲਾਂ ਸ਼ਰਾਬ ਬਰਾਮਦ, ਕੇਸ ਦਰਜ
12 ਬੋਤਲ ਸ਼ਰਾਬ ਬਰਾਮਦ, ਕੇਸ ਦਰਜ
Publish Date: Tue, 05 May 2026 03:46 PM (IST)
Updated Date: Wed, 06 May 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ 12 ਬੋਤਲਾਂ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਿਤੀ 04 ਮਈ ਨੂੰ ਪੁਲਿਸ ਪਾਰਟੀ ਪਿੰਡ ਬੀਹਲਾ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਪੁੱਜੀ ਤਾਂ ਪਿੰਡ ਰਾਮਗੜ ਸਾਇਡ ਤੋਂ ਇੱਕ ਸ਼ਖਸ ਆਪਣੇ ਸਿਰ ਪਰ ਇੱਕ ਗੱਟਾ ਪਲਾਸਟਿਕ ਵਜਨਦਾਰ ਚੁੱਕੀ ਆਉਂਦਾ ਦਿਖਾਈ ਦਿੱਤਾ। ਜਿਸਨੂੰ ਚੈੱਕ ਕਰਨ ’ਤੇ ਉਸਤੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਸਾਹੀ (ਹਰਿਆਣਾ) ਬਰਾਮਦ ਹੋਈਆਂ।