ਜੀਟੀਬੀ ਕਾਲਜ ’ਚ ਬੁੱਕ ਬੈਂਕ ਤੇ ਕਿਤਾਬ ਦਾਨ ਮੁਹਿੰਮ ਸ਼ੁਰੂ
ਜੀਟੀਬੀ ਕਾਲਜ ’ਚ ਬੁੱਕ ਬੈਂਕ ਅਤੇ ਕਿਤਾਬ ਦਾਨ ਮੁਹਿੰਮ ਸ਼ੁਰੂ
Publish Date: Wed, 08 Apr 2026 03:24 PM (IST)
Updated Date: Wed, 08 Apr 2026 03:26 PM (IST)

ਲਹਿਰਾਗਾਗਾ : ਗੁਰੂ ਤੇਗ਼ ਬਹਾਦਰ ਕਾਲਜ ਲਹਿਲ ਖੁਰਦ ਵਿਖੇ ਬੁੱਕ ਬੈਂਕ ਦੀ ਸ਼ੁਰੂਆਤ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਇਹ ਉਪਰਾਲਾ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਜ਼ਰੂਰੀ ਕਿਤਾਬਾਂ ਉਪਲਬਧ ਕਰਵਾਉਣਾ ਅਤੇ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਚਲਾਈ ਕਿਤਾਬ ਦਾਨ ਮੁਹਿੰਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਦਾਨ ਕੀਤੀਆਂ। ਇਹ ਕਿਤਾਬਾਂ ਬੁੱਕ ਬੈਂਕ ਰਾਹੀਂ ਲੋੜਵੰਦ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।ਇਸ ਦੇ ਨਾਲ ਹੀ ਮੁੱਖ ਮਹਿਮਾਨ ਹਰਪ੍ਰੀਤ ਸ਼ਰਮਾਂ ਲਾਇਬ੍ਰੇਰੀਅਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਅਤੇ ਗੁਰਸੇਵ ਸਿੰਘ ਅਤੇ ਐਸਐਸਟੀ ਮਾਸਟਰ ਡੂਡੀਆ ਵੱਲੋਂ ਪ੍ਰੇਰਣਾਦਾਇਕ ਅਤੇ ਜਾਣਕਾਰੀ ਭਰਪੂਰ ਲੈਕਚਰ ਦਿੱਤੇ ਗਏ। ਉਨ੍ਹਾਂ ਨੇ ਲਾਇਬ੍ਰੇਰੀ ਦੀ ਮਹੱਤਤਾ, ਵਿਅਕਤੀਗਤ ਵਿਕਾਸ ਅਤੇ ਪੜ੍ਹਨ ਦੀ ਆਦਤ ਨੂੰ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਕਾਲਜ ਚੇਅਰਮੈਨ ਰਾਜ਼ੇਸ ਕੁਮਾਰ,ਵਾਈਸ ਚੇਅਰਮੈਨ ਵਿਜੈ ਕਾਂਸਲ, ਸੈਕਟਰੀ ਪ੍ਰੇਮ ਕੁਮਾਰ ਅਤੇ ਪ੍ਰਿੰ. ਰੀਤੂ ਗੋਇਲ ਨੇ ਕਿਹਾ ਕਿ ਬੁੱਕ ਬੈਂਕ ਦੀ ਇਹ ਪਹਿਲ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਸਹਿਭਾਗੀਆਂ ਅਤੇ ਯੋਗਦਾਨ ਕਰਤਾਵਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਅਧਿਆਪਕ ਮੋਨਿਕਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।