ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
Publish Date: Fri, 20 Feb 2026 04:24 PM (IST)
Updated Date: Sat, 21 Feb 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੀ ਰਾਤ ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜੀਆਰਪੀ ਚੌਕੀ ਬਰਨਾਲਾ ਦੇ ਇੰਚਾਰਜ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਤੇ ਹੰਡਿਆਇਆ ਵਿਚਕਾਰ ਕਿਲੋਮੀਟਰ 112/30 ’ਤੇ ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਦੀ ਉਮਰ ਲਗਭਗ 18 ਸਾਲ ਹੈ। ਮ੍ਰਿਤਕ ਨੇ ਕਾਲੀ ਜੀਨ ਦੀ ਪੈਂਟ, ਲਾਈਟ ਕਰੀਮ ਵਾਲੀ ਕਮੀਜ਼, ਗੋਲ ਗਰਦਨ ਵਾਲੀ ਟੀ-ਸ਼ਰਟ, ਭੂਰੇ ਚੱਪਲ, ਘੁੰਗਰਾਲੇ ਵਾਲ ਤੇ ਦਾੜ੍ਹੀ ਤੇ ਮੁੱਛਾਂ ਰੱਖੀਆਂ ਹੋਈਆਂ ਸਨ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਲਈ ਮ੍ਰਿਤਕ ਦੇਹ ਨੂੰ ਪਹਿਚਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਿਆ ਗਿਆ ਹੈ।