ਭਾਜਪਾ ਆਗੂ ਵਿਨੋਦ ਸਿੰਗਲਾ ਨੇ ਰੇਲਵੇ ਮੰਤਰੀ ਅੱਗੇ ਰੱਖੀਆਂ ਮੰਗਾਂ
ਭਾਜਪਾ ਆਗੂ ਵਿਨੋਦ ਸਿੰਗਲਾ ਨੇ ਰੇਲਵੇ ਮੰਤਰੀ ਅੱਗੇ ਰੱਖੀਆਂ ਮੰਗਾਂ
Publish Date: Wed, 20 May 2026 03:39 PM (IST)
Updated Date: Wed, 20 May 2026 03:43 PM (IST)

- ਜਲਦੀ ਹੀ ਕੀਤਾ ਜਾਵੇਗਾ ਲਹਿਰਾ ਸਟੇਸ਼ਨ ਦਾ ਦੌਰਾ : ਬਿੱਟੂ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਕੁਮਾਰ ਸਿੰਗਲਾ ਲਹਿਰਾਗਾਗਾ ਨੇ ਰੇਲਵੇ ਮੰਤਰੀ ਰਵਨੀਤ ਬਿੱਟੂ ਨਾਲ ਧੂਰੀ ਵਿਖੇ ਮੁਲਾਕਾਤ ਕਰਦਿਆਂ ਲਹਿਰਾਗਾਗਾ ਸਟੇਸ਼ਨ ਦੇ ਮਸਲੇ ਸਬੰਧੀ ਵਿਚਾਰ ਚਰਚਾ ਅਤੇ ਮੰਗ ਰੱਖੀ ਗਈ। ਜਿਸ ਵਿੱਚ ਵਿਨੋਦ ਸਿੰਗਲਾ ਨੇ ਗੱਡਿਆਂ ਦੇ ਠਹਿਰਾਓ ਬਾਰੇ ਗੱਲਬਾਤ ਕਰਦਿਆਂ ਦੱਸਿਆ, ਕਿ ਨੰਦੇੜ ਸਾਹਿਬ ਜਾਣ ਵਾਲੀ ਦਾ ਠਹਿਰਾਓ ਲਹਿਰਾਗਾਗਾ ਵਿਖੇ ਕਰਵਾਇਆ ਜਾਵੇ। ਇਸ ਤੋਂ ਇਲਾਵਾ ਜੈਪੁਰ ਦਿੱਲੀ ਅਤੇ ਦਿੱਲੀ ਤੋਂ ਹਰਦਵਾਰ ਨੂੰ ਜਾਣ ਆਉਣ ਵਾਲੀਆਂ ਗੱਡੀਆਂ ਦਾ ਠਹਿਰਾਓ ਵੀ ਲਹਿਰਾਗਾਗਾ ਵਿਖੇ ਜਰੂਰ ਹੋਣਾ ਚਾਹੀਦਾ ਹੈ। ਕਿਉਂਕਿ ਲਹਿਰਾਗਾਗਾ ਦਾ ਰੇਲਵੇ ਸਟੇਸ਼ਨ ਬਹੁਤ ਪੁਰਾਣਾ ਹੈ। ਇੱਥੇ ਵਪਾਰ ਕਾਰਨ ਵੀ ਲੋਕਾਂ ਨੂੰ ਦਿੱਲੀ ਅਤੇ ਹੋਰ ਸ਼ਹਿਰਾਂ ਲਈ ਰਵਾਨਾ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਉਹਨਾਂ ਮੰਗ ਰੱਖੀ ਕਿ ਸ਼ਹਿਰ ਦੇ ਇੱਕ ਪਾਸੇ ਪਲੇਟਫਾਰਮ ਹੈ ਇਸ ਲਈ ਦੂਜੇ ਪਾਸੇ ਵੀ ਪਲੇਟਫਾਰਮ ਬਣਾਇਆ ਜਾਵੇ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸਤੇ ਰਵਨੀਤ ਬਿੱਟੂ ਰੇਲਵੇ ਮੰਤਰੀ ਨੇ ਕਿਹਾ ਕਿ ਜਲਦੀ ਹੀ ਲਹਿਰਾਗਾਗਾ ਦਾ ਦੌਰਾ ਕੀਤਾ ਜਾਵੇਗਾ ਅਤੇ ਉਥੇ ਜਿਸ ਕੰਮ ਦੀ ਜਰੂਰਤ ਹੋਈ ਉਸ ਦਾ ਖਾਕਾ ਤਿਆਰ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ, ਧੂਰੀ ਸੰਗਰੂਰ ਆਦੀ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਤੇ ਹਜ਼ਾਰ ਕਰੋੜ ਤੋਂ ਉੱਪਰ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਯਾਤਰੀਆਂ ਦੀ ਸੁਵਿਧਾ ਲਈ ਮੋਦੀ ਸਰਕਾਰ ਵੱਲੋਂ ਹੋਰ ਵੀ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।