ਭਾਰਤੀਯ ਅੰਬੇਡਕਰ ਮਿਸ਼ਨ ਨੇ ਲਾਇਆ ਖੂਨਦਾਨ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ
ਭਾਰਤੀਯ ਅੰਬੇਡਕਰ ਮਿਸ਼ਨ ਨੇ ਲਾਇਆ ਖੂਨਦਾਨ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ
Publish Date: Tue, 12 May 2026 04:19 PM (IST)
Updated Date: Tue, 12 May 2026 04:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ
ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਸਾਬਕਾ ਐਸਸੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਸਥਾਨਕ ਮੰਦਿਰ ਮਾਤਾ ਸ਼੍ਰੀ ਮਹਾਂਕਾਲ਼ੀ ਦੇਵੀ ਜੀ ਦੇ ਸ਼ਕਤੀ ਭਵਨ ਵਿਖੇ ਉੱਘੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਅਤੇ ਮਿੱਤਲ ਹੈਲਥ ਕੇਅਰ ਹਸਪਤਾਲ ਅਤੇ ਬਲੱਡ ਸੈਂਟਰ ਸੰਗਰੂਰ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ (ਸੰਗਰੂਰ) ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵੱਜੋਂ ਸੁਖਦੇਵ ਸਿੰਘ ਡੀਐਸਪੀ ਸੰਗਰੂਰ, ਉਘੇ ਸਮਾਜ ਸੇਵੀ ਤੱਬੂ ਮਹੰਤ ਸ਼ਾਮਲ ਹੋਏ ਕੈਂਪ ਵਿੱਚ 82 ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਕੈਂਪ ਵਿੱਚ ਪਹੁੰਚੇ ਗਲੋਬਲ ਹਸਪਤਾਲ ਸੰਗਰੂਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 240 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿਚੋਂ 20 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਲੈਂਜ ਪਾਏ ਗਏ। ਇਸ ਤੋਂ ਇਲਾਵਾ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਜਸਵੰਤ ਖਹਿਰਾ ਨੇ ਕਿਹਾ ਕਿ ਅਜਿਹੇ ਮਹਾਨ ਕਾਰਜ ਕਰਨਾ ਇਕ ਸ਼ਲਾਘਾਯੋਗ ਕਦਮ ਹੈ ਤੱਬੂ ਮਹੰਤ ਨੇ ਕਿਹਾ ਕਿ ਪੂਨਮ ਕਾਂਗੜਾ ਅਤੇ ਦਰਸ਼ਨ ਕਾਂਗੜਾ ਦੀ ਅਗਵਾਈ ਹੇਠ ਭਾਰਤੀਯ ਅੰਬੇਡਕਰ ਮਿਸ਼ਨ ਵੱਡੇ ਪੱਧਰ ਤੇ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ ਜੋ ਕੇ ਕਾਬਿਲੇ ਤਾਰੀਫ ਹੈ ਡੀਐਸਪੀ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦੀ ਤਰ੍ਹਾਂ ਹੋਰ ਸੰਸਥਾਵਾਂ ਨੂੰ ਵੀ ਅਜਿਹੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਦਰਸ਼ਨ ਸਿੰਘ ਕਾਂਗੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਭਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚਾਂਦ ਮਦਾਨ ਪ੍ਰਧਾਨ ਮੰਦਿਰ ਮਾਤਾ ਸ਼੍ਰੀ ਮਹਾਂਕਾਲ਼ੀ ਦੇਵੀ ਜੀ, ਰੋਕੀ ਬਾਂਸਲ ਬਲਾਕ ਪ੍ਰਧਾਨ ਕਾਂਗਰਸ, ਪਰਮਜੀਤ ਕੌਰ ਗੁੱਮਟੀ ਕੌਮੀ ਪ੍ਰਧਾਨ ਮਹਿਲਾ ਵਿੰਗ, ਮੁਕੇਸ਼ ਰਤਨਾਕਰ ਸੂਬਾ ਪ੍ਰਧਾਨ, ਰਿਪੂ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਜਿੰਦਰ ਸਿੰਘ ਠੇਕੇਦਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਚਮਕੌਰ ਸਿੰਘ ਜੱਸੀ ਜ਼ਿਲ੍ਹਾ ਚੇਅਰਮੈਨ, ਵਿਜੈ ਸਿੰਗਲਾ, ਡਾ. ਗੁਰਦੀਪ ਸਿੰਘ ਬਿੱਟੂ, ਡਾ.ਕ੍ਰਿਸ਼ਨ ਸਿੰਘ ਖੇੜੀ, ਜਗਸੀਰ ਸਿੰਘ ਖੇੜੀ ਚੰਦਵਾ ਹਾਜ਼ਰ ਸਨ।