ਪਿੰਡ ਗੁਰਮ ’ਚ ਔਰਤਾਂ ਦੀ ਇਕਾਈ ਦਾ ਗਠਨ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਗੁਰਮ ’ਚ ਔਰਤਾਂ ਦੀ ਇਕਾਈ ਦਾ ਗਠਨ
Publish Date: Sun, 26 Apr 2026 04:36 PM (IST)
Updated Date: Mon, 27 Apr 2026 04:05 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਦੀ ਆਗਵਾਈ ਤੇ ਬਲਾਕ ਮਹਿਲ ਕਲਾਂ ਦੇ ਖਜਾਨਚੀ ਮਾਨ ਸਿੰਘ ਗੁਰਮ ਦੀ ਦੇਖਰੇਖ ’ਚ ਪਿੰਡ ਗੁਰਮ ਦੇ ਗੁਰਦੁਆਰਾ ਸਾਹਿਬ ਵਿਖੇ ਔਰਤਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਔਰਤਾਂ ਦੀ ਹਰ ਵਰਗ ਚ ਵਧ ਰਹੀ ਭੂਮਿਕਾ ਤੇ ਕਿਸਾਨ ਅੰਦੋਲਨਾਂ ’ਚ ਔਰਤਾਂ ਦੇ ਯੋਗਦਾਨ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ । ਇਸ ਮੌਕੇ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਬਰਨਾਲਾ ਤੇ ਸੰਦੀਪ ਕੌਰ ਪੱਤੀ ਨੇ ਕਿਹਾ ਕਿ ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੇ ਬਾਰਡਰਾਂ ‘ਤੇ ਚੱਲੇ ਲੰਮੇ ਸੰਘਰਸ਼ ਵਿੱਚ ਔਰਤਾਂ ਨੇ ਅਦੁੱਤੀ ਭੂਮਿਕਾ ਨਿਭਾਈ ਸੀ। ਔਰਤਾਂ ਦੀ ਸਾਂਝ ਤੋਂ ਬਿਨਾਂ ਕੋਈ ਵੀ ਵੱਡਾ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਇਸ ਮੌਕੇ ਬਲਾਕ ਖਜਾਨਚੀ ਮਾਨ ਸਿੰਘ ਗੁਰਮ ਅਤੇ ਬਲਾਕ ਆਗੂ ਨਿਸ਼ਾਨ ਸਿੰਘ ਗੁੰਮਟੀ ਨੇ ਕਿਹਾ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਤੋਂ ਲੈ ਕੇ ਸੂਬਾ ਪੱਧਰ ਤੱਕ ਔਰਤਾਂ ਦੀਆਂ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਔਰਤ ਇਕਾਈ ਪਿੰਡ ਗੁਰਮ ਦੀ ਸਰਬਸੰਮਤੀ ਨਾਲ ਚੋਣ ਵੀ ਕਰਵਾਈ ਗਈ। ਜਿਸ ਵਿੱਚ ਹਰਦੇਵ ਕੌਰ ਨੂੰ ਇਕਾਈ ਪ੍ਰਧਾਨ, ਜਮੁਨਾ ਦੇਵੀ ਨੂੰ ਮੀਤ ਪ੍ਰਧਾਨ, ਜਸਬੀਰ ਕੌਰ ਨੂੰ ਖਜਾਨਚੀ, ਜਸਵਿੰਦਰ ਕੌਰ ਨਿੱਕੀ ਨੂੰ ਸਹਾਇਕ ਖਜਾਨਚੀ, ਅੰਗਰੇਜ਼ ਕੌਰ ਅਤੇ ਗੁਰਚਰਨ ਕੌਰ ਨੂੰ ਪ੍ਰਚਾਰਕ ਸਕੱਤਰ, ਗੁਰਮੀਤ ਕੌਰ ਨੂੰ ਸਹਾਇਕ ਸਕੱਤਰ ਅਤੇ ਇੰਦਰਜੀਤ ਕੌਰ, ਸੁਖਵਿੰਦਰ ਕੌਰ ਅਤੇ ਬਲਤੇਜ ਕੌਰ ਨੂੰ ਮੈਂਬਰ ਚੁਣਿਆ ਗਿਆ। ਚੋਣ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਬਰਨਾਲਾ ਅਤੇ ਬਲਾਕ ਖਜਾਨਚੀ ਮਾਨ ਸਿੰਘ ਗੁਰਮ ਦੀ ਅਗਵਾਈ ਹੇਠ ਨਵੀਂ ਚੁਣੀ ਗਈ ਇਕਾਈ ਦੀਆਂ ਸਮੂਹ ਔਰਤਾਂ ਨੂੰ ਜਥੇਬੰਦੀ ਦੇ ਬੈਜ ਅਤੇ ਝੰਡੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਕਾਈ ਪ੍ਰਧਾਨ ਮੇਜਰ ਸਿੰਘ ਗੁਰਮ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਬਾਵਾ, ਦਰਬਾਰਾ ਸਿੰਘ, ਹਰਮਿੰਦਰ ਸਿੰਘ, ਖਜਾਨਚੀ ਹੀਰਾ ਸਿੰਘ, ਗੁਰਮੀਤ ਸਿੰਘ ਸਿੱਧੂ ਅਤੇ ਦੇਸਰਾਜ ਸਮੇਤ ਵੱਡੀ ਗਿਣਤੀ ’ਚ ਜਥੇਬੰਦੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।