ਭਗੀਰਥ ਲਾਲੀ ਬਣੇ ਇਕਾਈ ਲਹਿਰਾ ਦੇ ਪ੍ਰਧਾਨ
ਭਗੀਰਥ ਲਾਲੀ ਬਣੇ ਇਕਾਈ ਲਹਿਰਾ ਦੇ ਪ੍ਰਧਾਨ
Publish Date: Wed, 11 Mar 2026 04:01 PM (IST)
Updated Date: Wed, 11 Mar 2026 04:03 PM (IST)

ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਇਕੱਤਰਤਾ ਸਥਾਨਕ ਸ਼ਹਿਰ ਵਿਖੇ ਜ਼ਿਲ੍ਹਾ ਆਗੂ ਬਿੰਦਰ ਸਿੰਘ ਰਾਮਗੜ ਅਤੇ ਕੁਲਦੀਪ ਸਿੰਘ ਰਾਮਗੜ ਦੀ ਅਗਵਾਈ ਹੇਠ ਹੋਈ। ਧਰਮਿੰਦਰ ਸਿੰਘ ਪਸੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਿਸ ਦੌਰਾਨ ਸ਼ਹਿਰ ਵਾਸੀਆਂ ਦੀ 18 ਮੈਂਬਰੀ ਲਹਿਰਾਗਾਗਾ ਇਕਾਈ ਦੀ ਚੋਣ ਕੀਤੀ ਗਈ। ਗੁਰੀ ਚਹਿਲ ਲਹਿਰਾ ਨੂੰ ਬਲਾਕ ਆਗੂ ਅਤੇ ਭਗੀਰਥ ਲਾਲ ਲਾਲੀ ਨੂੰ ਇਕਾਈ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਤਜਿੰਦਰ ਸ਼ਰਮਾ ਮੀਤ ਪ੍ਰਧਾਨ ਤੇ ਇਲਾਵਾ ਤਰਸੇਮ ਸ਼ਰਮਾ, ਰਣਜੀਤ ਸਿੰਘ, ਜੋਗਾ ਸਿੰਘ, ਸ਼ਿਵਰਾਜ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਕਾਕਾ ਸਿੰਘ, ਕਾਲਾ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਸ਼ਰਮਾ, ਬਿੰਦਰ ਸਿੰਘ, ਸੁਦਰਸ਼ਨ ਸਿੰਘ, ਕੁਲਦੀਪ ਸ਼ਰਮਾ ਮਨਦੀਪ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦਾ ਪੱਲਾ ਫੜਦਿਆਂ ਦੱਸਿਆ, ਕਿ ਇਹ ਜਥੇਬੰਦੀ ਲੋਕਾਂ ਦੇ ਮਸਲਿਆਂ ਨੂੰ ਆਪਣਾ ਬਣਾ ਕੇ ਸੁਣਦੀ ਅਤੇ ਉਸਦਾ ਨਿਪਟਾਰਾ ਕਰਦੀ ਹੈ, ਕੋਈ ਵੀ ਪੱਖਪਾਤ ਨਹੀਂ ਕਰਦੀ। ਅਸੀਂ ਹਰ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸਾਥ ਦੇਵਾਂਗੇ। ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਸਾਡੀ ਮਲਵਈ ਯੂਨੀਅਨ ਕਿਸਾਨਾਂ, ਮਜਦੂਰਾਂ, ਔਰਤਾ ਮਰਦਾਂ ਸਮੇਤ ਵੱਡੇ ਕਾਫਲਿਆ ਸਮੇਤ ਸ਼ਮੂਲੀਅਤ ਕਰੇਗੀ। ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਦਿੱਤੀ ਜਾਵੇ। ਕਿਸਾਨਾਂ ਸਿਰ ਚੜ੍ਹਿਆ ਕਰਜ਼ਾ 100 ਫ਼ੀਸਦੀ ਮਾਫ਼ ਕੀਤਾ ਜਾਵੇ।