ਅਰਾਧਿਆ ਨੇ ਕੈਨ-ਕੈਨ ਪ੍ਰੀਖਿਆ 'ਚ ਜਿੱਤਿਆ ਗੋਲਡ ਮੈਡਲ
ਬਰਨਾਲਾ ਦੀ ਧੀ ਨੇ ਨੈਸ਼ਨਲ ਪੱਧਰ ਦੀ ਕੈਨ-ਕੈਨ ਪ੍ਰੀਖਿਆ 'ਚ ਜਿੱਤਿਆ ਗੋਲਡ ਮੈਡਲ
Publish Date: Fri, 20 Feb 2026 06:13 PM (IST)
Updated Date: Sat, 21 Feb 2026 04:10 AM (IST)

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸੈਕਰਟ ਹਾਰਟ ਸੀਨੀਅਰ ਸਕੈਂਡਰੀ ਸਕੂਲ ਰਾਏਕੋਟ ਰੋਡ ਬਰਨਾਲਾ ਦੀ ਵਿਦਿਆਰਥਨ ਅਰਾਧਿਆ ਨੇ ਨੈਸ਼ਨਲ ਪੱਧਰ ਦੀ ਕੈਨ-ਕੈਨ ਪ੍ਰੀਖਿਆ ਚ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿਤਾ ਸੀ ਏ ਨਿਸ਼ਾਂਤ ਸਿੰਗਲਾ ਤੇ ਮਾਤਾ ਡਾਕਟਰ ਪੂਨਮ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੇ ਲਈ ਬਹੁਤ ਹੀ ਮਾਣ ਤੇ ਖੁਸ਼ੀ ਦਾ ਪਲ ਹੈ ਕਿ ਕੈਨ-ਕੈਨ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਚ ਉਹਨਾਂ ਦੀ ਹੋਣਹਾਰ - ਬੇਟੀ ਅਰਾਧਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਅਰਾਧਿਆ ਪੰਜਵੀਂ ਜਮਾਤ ਦਾ ਵਿਦਿਆਰਥਨ ਹੈ,ਜਿਸ ਨੇ ਅਹਿਮਦਾਬਾਦ (ਗੁਜਰਾਤ) ’ਚ ਹੋਈ ਅੰਤਰਰਾਸ਼ਟਰੀ ਕੈਨਕੈਨ ਚੈਂਪੀਅਨਸ਼ਿਪ 2026 ਦੇ ਰਾਸ਼ਟਰੀ ਪੱਧਰ ਤੇ ਸੋਨੇ ਦਾ ਤਗਮਾ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਚੈਂਪੀਅਨਸ਼ਿਪ ’ਚ ਗਣਿਤ ਦੀਆਂ ਪਹੇਲੀਆਂ ਹਨ ਜੋ ਤਰਕਪੂਰਨ ਤਰਕ ਅਤੇ ਸਮੱਸਿਆ ਹੱਲ , ਕਰਨ ਦੇ ਹੁਨਰਾਂ ਦੀ ਪਰਖ ਕਰਦੀਆਂ ਹਨ। ਇਸ ਉਪਲੱਬਧੀ ਨਾਲ ਨਾ ਸਿਰਫ਼ ਉਹਨਾਂ ਦਾ ਸਗੋਂ ਸਕੂਲ ਸਮੇਤ ਬਰਨਾਲਾ ਇਲਾਕੇ ਦਾ ਨਾਹ ਰਾਸ਼ਟਰੀ ਪੱਧਰ ਤੇ ਚਮਕਿਆ ਹੈ। ਅਰਾਧਿਆ ਦੀ ਇਸ ਕਾਮਯਾਬੀ ਤੇ ਉਹਨਾਂ ਦੇ ਪੂਰੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੇ ਅਧਿਆਪਕਾਂ ਦੀ ਲਗਨ ਵਿਦਿਆਰਥੀਆਂ ਦੀ ਮਿਹਨਤ ਤੇ ਸਾਰੇ ਸਟਾਫ, ਮਾਪਿਆਂ ਤੇ ਉਹਨਾਂ ਦੀ ਬੇਟੀ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ। ਇਸ ਮੌਕੇ ਸੰਸਦ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੀ ਏ ਨਿਸ਼ਾਤ ਸਿੰਗਲਾ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣਾ ਬਰਨਾਲਾ ਨਿਵਾਸੀਆਂ ਦੇ ਲਈ ਵੱਡੀ ਉਪਲੱਬਧੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਸਟਾਫ ਅਤੇ ਉਹਨਾਂ ਦਾ ਪਰਿਵਾਰ ਭਵਿੱਖ ਵਿੱਚ ਵੀ ਬੇਟੀ ਨੂੰ ਅਜਿਹੇ ਮੌਕੇ ਪ੍ਰਦਾਨ ਤਾਂ ਜੋ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕੇ। ਅਖ਼ੀਰ ’ਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਵਿਦਿਆਰਥਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ।