ਬਰਨਾਲਾ ਦਾ ਸਮੈਸ਼ ਗੇਮ ਜ਼ੋਨ ਪੰਜਾਬ ਰਾਜ ਅਧਿਆਪਕ ਦਿਵਸ 2022 ਮੌਕੇ ਦੇਵੇਗਾ ਵਿਸ਼ੇਸ਼ ਆਫ਼ਰ
ਬਰਨਾਲਾ ’ਚ ਐੱਨਐੱਚ 7 ’ਤੇ ਕਈ ਏਕੜ ’ਚ ਬਣੇ ਇਟਨ ਪਲਾਜ਼ਾ ’ਚ ਬਣੇ ਵਿਦੇਸ਼ ਦੀ ਤਰਜ਼ ’ਤੇ ਸਮੈਸ਼ ਗੇਮ ਜ਼ੋਨ ਇਸ ਵਾਰ ਅਧਿਆਪਕ ਦਿਵਸ ਨੂੰ ਸਮਰਪਿਤ ਜਿਲ੍ਹਾ ਬਰਨਾਲਾ ਤੇ ਆਸ ਪਾਸ ਦੇ ਵਿੱਦਿਅਕ ਅਦਾਰਿਆਂ ਦੇ ਅਧਿਆਪਕਾ ਲਈ ਇੱਕ ਵਿਸ਼ੇਸ਼ ਆਫ਼ਰ ’ਤੇ ਅਧਿਆਪਕ ਦਿਵਸ ਮਨਾਉਂਦਿਆਂ ਉਨ੍ਹਾਂ ਦਾ ਸਨਮਾਨ ਕਰੇਗਾ।
Publish Date: Sat, 03 Sep 2022 09:51 PM (IST)
Updated Date: Sat, 03 Sep 2022 09:55 PM (IST)

ਸਟਾਫ਼ ਰਿਪੋਰਟਰ, ਬਰਨਾਲਾ : ਬਰਨਾਲਾ ’ਚ ਐੱਨਐੱਚ 7 ’ਤੇ ਕਈ ਏਕੜ ’ਚ ਬਣੇ ਇਟਨ ਪਲਾਜ਼ਾ ’ਚ ਬਣੇ ਵਿਦੇਸ਼ ਦੀ ਤਰਜ਼ ’ਤੇ ਸਮੈਸ਼ ਗੇਮ ਜ਼ੋਨ ਇਸ ਵਾਰ ਅਧਿਆਪਕ ਦਿਵਸ ਨੂੰ ਸਮਰਪਿਤ ਜਿਲ੍ਹਾ ਬਰਨਾਲਾ ਤੇ ਆਸ ਪਾਸ ਦੇ ਵਿੱਦਿਅਕ ਅਦਾਰਿਆਂ ਦੇ ਅਧਿਆਪਕਾ ਲਈ ਇੱਕ ਵਿਸ਼ੇਸ਼ ਆਫ਼ਰ ’ਤੇ ਅਧਿਆਪਕ ਦਿਵਸ ਮਨਾਉਂਦਿਆਂ ਉਨ੍ਹਾਂ ਦਾ ਸਨਮਾਨ ਕਰੇਗਾ। ਪੰਜਾਬੀ ਜਾਗਰਣ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਮੈਸ਼ ਬਰਨਾਲਾ ਦੇ ਸੈਂਟਰ ਹੈੱਡ ਪਰਾਸ਼ਾਦ ਪਾਟਿਲ ਨੇ ਦੱਸਿਆ ਕਿ ਵਿੱਦਿਅਕ ਗੁਰੂ ਨੂੰ ਸਮਰਪਿਤ 5 ਸਤੰਬਰ ਦਿਨ ਸੋਮਵਾਰ ਨੂੰ ਇੱਕ ਸਪੈਸ਼ਲ ਦਿਨ ਵਜੋਂ ਮਨਾਉਂਦਿਆਂ ਜਿੱਥੇ ਉਹ ਅਧਿਆਪਕਾਂ ਦੇ ਸਨਮਾਨ ਵਜੋਂ ਸਮੈਸ਼ ਗੇਮ ਜ਼ੋਨ ’ਚ ਅਧਿਆਪਕ ਗੇਮਾਂ ਦਾ ਲੁਫ਼ਤ ਲੈਣਗੇ, ਉੱਥੇ ਹੀ ਇੱਕ ਟੋਕਨ ਮਨੀ ਦੇ ਤਹਿਤ ਸਵਾਦਿਟਸ ਖਾਣੇ ਦਾ ਸਵਾਦ ਵੀ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਸਪੈਸਲ ਆਫਰ ਉਨ੍ਹਾਂ ਦੀ ਕੰਪਨੀ ਵਲੋਂ ਅਧਿਆਪਕਾਂ ਦਾ ਮਾਨ ਸਨਮਾਨ ਤਹਿਤ ਰੱਖਿਆ ਗਿਆ ਹੈ। ਜਿਸ ਲਈ ਸੈਂਕੜੇ ਅਧਿਆਪਕਾਂ ਦੀ ਆਮਦ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਮੈਸ਼ ਦੇ ਬ੍ਰੈਂਡ ਅਬੈਂਸਡਰ ਪ੍ਰਸਿੱਧ ਕਿ੍ਰਕਟਰ ਸਚਿਨ ਤੇਂਦੁਲਕਰ ਵੀ ਜਲਦੀ ਹੀ ਬਰਨਾਲਾ ਵਿਖੇ ਸਮੈਸ਼ ਦੀ ਪ੍ਰਮੋਸ਼ਨ ਕਰਨ ਲਈ ਪੁੱਜ ਰਹੇ ਹਨ। ਏਸ਼ੀਆ ਦੇ ਪ੍ਰਸਿੱਧ ਇਸ ਸਮੈਸ਼ ਬ੍ਰਾਂਡ ਵਲੋਂ ਬਰਨਾਲਾ ਜਿਲ੍ਹੇ ’ਚ ਕਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗੇਮ ਜੋਨ ਬਰਨਾਲਾ ਲਈ ਜਿੱਥੇ ਮਾਣ ਵਾਲੀ ਗੱਲ ਹੈ, ਉੱਥੇ ਹੀ ਇਸ ਨਵੀਂ ਆਧੁਨਿਕ ਤਕਨੀਕ ਵਾਲੀਆਂ ਗੇਮਾਂ ਦੀਆਂ ਮਸੀਨਾਂ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਤੇ ਐਤਵਾਰ ਨੂੰ ਬਰਨਾਲਾ ਜਿਲ੍ਹੇ ਤੋਂ ਹੀ ਨਹੀਂ ਬਲਕਿ ਪੂਰੇ ਮਾਲਵੇ ਦੇ 9 ਜਿਲ੍ਹਿਆਂ ਦੇ ਲੋਕ ਇੱਥੇ ਪੁੱਜੇ ਮੰਨੋਰੰਜਨ ਕਰਦੇ ਹਨ। ਸਮੈਸ਼ ਦੇ ਸੈਂਟਰ ਹੈੱਡ ਪਰਾਸ਼ਾਦ ਪਾਟਿਲ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਉਹ ਅਧਿਆਪਕ ਦਿਵਸ ਮੌਕੇ ਸਮੈਸ਼ ’ਚ ਪੁੱਜ ਸਮਾਗਮ ਦਾ ਹਿੱਸਾ ਬਣਨ।