ਸਿਆਸੀ ਮੈਦਾਨ 'ਚ ਗਰਜੇ ਬਲਵੀਰ ਸਿੱਧੂ: ਬਰਨਾਲਾ ਰੈਲੀ 'ਚ ਵੱਡੇ ਕਾਫ਼ਲੇ ਨਾਲ ਕੇਂਦਰ ਵਿਰੁੱਧ ਬਿਗਲ ਵਜਾਇਆ, ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਦੱਸਿਆ 'ਗਰੀਬਾਂ ਦਾ ਮਸੀਹਾ'
ਬਰਨਾਲਾ ਵਿਖੇ ਹੋਈ ਅੱਜ ਰਾਹੁਲ ਗਾਂਧੀ ਦੀ ਕਿਸਾਨ ਮਜ਼ਦੂਰ ਬਚਾਓ ਮਹਾਰੈਲੀ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੋਹਾਲੀ ਤੋਂ ਲਗਭਗ 1500 ਵਰਕਰਾਂ ਅਤੇ ਆਗੂਆਂ ਦਾ ਵੱਡਾ ਕਾਫਲਾ ਬਰਨਾਲਾ ਰੈਲੀ ਵਿੱਚ ਰਾਹੁਲ ਗਾਂਧੀ ਜੀ ਦੇ ਵਿਚਾਰ ਸੁਣ ਲਈ ਪਹੁੰਚਿਆ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਅਸੀਂ ਸਾਰੇ 'ਹਾਂ' ਦਾ ਨਾਹਰਾ ਮਾਰਨ ਪਹੁੰਚੇ ਹਾਂ।
Publish Date: Sat, 28 Feb 2026 04:44 PM (IST)
Updated Date: Sat, 28 Feb 2026 04:45 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਵਿਖੇ ਹੋਈ ਅੱਜ ਰਾਹੁਲ ਗਾਂਧੀ ਦੀ ਕਿਸਾਨ ਮਜ਼ਦੂਰ ਬਚਾਓ ਮਹਾਰੈਲੀ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੋਹਾਲੀ ਤੋਂ ਲਗਭਗ 1500 ਵਰਕਰਾਂ ਅਤੇ ਆਗੂਆਂ ਦਾ ਵੱਡਾ ਕਾਫਲਾ ਬਰਨਾਲਾ ਰੈਲੀ ਵਿੱਚ ਰਾਹੁਲ ਗਾਂਧੀ ਜੀ ਦੇ ਵਿਚਾਰ ਸੁਣ ਲਈ ਪਹੁੰਚਿਆ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਅਸੀਂ ਸਾਰੇ 'ਹਾਂ' ਦਾ ਨਾਹਰਾ ਮਾਰਨ ਪਹੁੰਚੇ ਹਾਂ।
ਮਨਰੇਗਾ ਮਜ਼ਦੂਰਾਂ ਦੀ ਮਿਹਨਤ ਵਿੱਚ ਜੋ ਸਰਕਾਰ ਨੇ ਮਾਲੀਆ ਕਟੌਤੀ ਕੀਤੀ ਹੈ, ਉਸ ਧੱਕੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਸਾਡੇ ਦੇਸ਼ ਦੇ ਕਿਸਾਨਾਂ ਤੇ ਜੋ ਬਾਹਰੀ ਦੇਸ਼ਾਂ ਨਾਲ ਡਾਕੂ ਸਮਝੌਤੇ ਕਰਕੇ ਜੋ ਦੇਸ਼ ਦੀ ਕਿਸਾਨੀ ਦੀ ਪਿੱਠ ਵਿੱਚ ਸੁਰਾ ਮਾਰਿਆ ਹੈ, ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਦਾ ਵੱਡਾ ਇਕੱਠ ਪੂਰੇ ਦੇਸ਼ ਵਿੱਚ ਇਹ ਸੁਨੇਹਾ ਪਹੁੰਚਾਵੇਗਾ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਈ ਇਹ ਰੈਲੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਇਕੱਠੇ ਹੋਏ ਲੋਕਾਂ ਦਾ ਜਨ ਅੰਦੋਲਨ ਇੱਕ ਤੂਫਾਨ ਦਾ ਰੂਪ ਧਾਰਨ ਕਰਦਾ ਹੋਇਆ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਵੇਗਾ।
ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਤੋਂ ਉਨ੍ਹਾਂ ਦੇ ਨਾਲ ਪਹੁੰਚਣ ਵਾਲੇ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਪਹਿਲੀ ਆਵਾਜ਼ 'ਤੇ ਹੀ ਇਸ ਰੈਲੀ ਲਈ ਹਾਂ ਕੀਤੀ ਅਤੇ ਆਪਣਾ ਕੀਮਤੀ ਸਮਾਂ ਛੱਡ ਕੇ ਅੱਜ ਰਾਹੁਲ ਗਾਂਧੀ ਦੇ ਵਿਚਾਰ ਸੁਣੇ ਅਤੇ ਕਾਂਗਰਸ ਸਰਕਾਰ ਦੀ ਡੱਟ ਕੇ ਸਮਰਥਨ ਕਰਨ ਲਈ ਕਸਮ ਖਾਧੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਚਾਰਜ ਭੁਪੇਸ਼ ਬਘੇਲ ਅਤੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਰਾਹੁਲ ਗਾਂਧੀ ਦੀ ਵਿਸ਼ਾਲ ਰੈਲੀ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕੀਤਾ।