ਸ੍ਰੀਨਗਰ ਦੇ ਬੜਗਾਮ ਜ਼ਿਲ੍ਹੇ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਸਿੱਖ ਰੈਜੀਮੈਂਟ ਮਦਰ ਯੂਨਿਟ 53 ਆਰਆਰ ਬੀਐੱਨ ਦੇ ਨਾਇਕ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਦੀ ਤਿਰੰਗੇ ਝੰਡੇ ’ਚ ਲਿਪਟੀ ਦੇਹ ਫ਼ੌਜ ਦੀ ਗੱਡੀ ਰਾਹੀ ਪਿੰਡ ਪੁੱਜੀ।

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਸ੍ਰੀਨਗਰ ਦੇ ਬੜਗਾਮ ਜ਼ਿਲ੍ਹੇ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਸਿੱਖ ਰੈਜੀਮੈਂਟ ਮਦਰ ਯੂਨਿਟ 53 ਆਰਆਰ ਬੀਐੱਨ ਦੇ ਨਾਇਕ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਦੀ ਤਿਰੰਗੇ ਝੰਡੇ ’ਚ ਲਿਪਟੀ ਦੇਹ ਫ਼ੌਜ ਦੀ ਗੱਡੀ ਰਾਹੀ ਪਿੰਡ ਪੁੱਜੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਉਂਡ ’ਚ ਹਲਕਾ ਵਿਧਾਇਕ ਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਨਾਇਕ ਸੂਬੇਦਾਰ ਰਜਿੰਦਰ ਸਿੰਘ,ਡੀਐਸਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ, ਨਇਬ ਤਹਿਸੀਲਦਾਰ ਰਵਿੰਦਰ ਸਿੰਘ, ਐੱਸਐੱਚਓ ਠੁੱਲੀਵਾਲ ਗੁਰਪਾਲ ਸਿੰਘ, ਪਿਤਾ ਸੁਖਦੇਵ ਸਿੰਘ,ਪਤਨੀ ਸਰਬਜੀਤ ਕੌਰ,ਬੇਟਾ ਜਪਫਤਹਿ ਸਿੰਘ,ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਪ੍ਰਧਾਨ ਹਰਤੇਜ ਸਿੰਘ ਸਿੱਧੂ, ਸਾਬਕਾ ਸੈਨਿਕ ਵਿੰਗ ਵੈਲਫੇਅਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਮੇਜਰ ਸੂਬੇਦਾਰ ਜਰਨੈਲ ਸਿੰਘ ਸਹਿਜੜਾ ਵੱਲੋਂ ਨਾਇਕ ਜਗਸੀਰ ਸਿੰਘ ਦੀ ਦੇਹ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਫੌਰਮਿਟ ਫਸਟ ਸਿੱਖ ਯੂਨਿਟ ਦੇ ਨਾਇਬ ਸੂਬੇਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ 12 ਸੈਨਿਕਾਂ ਦੀ ਟੀਮ ਵੱਲੋਂ ਉਲਟੇ ਹਥਿਆਰਾਂ ਨਾਲ ਸਲਾਮੀ ਦਿੱਤੀ ਤੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੂੰ ਤਿਰੰਗਾ ਝੰਡਾ ਭੇਟ ਕੀਤਾ।
ਇਸ ਮੌਕੇ ਸ਼ਹੀਦ ਨਾਇਕ ਜਗਸੀਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਤੇ ਪੁੱਤਰ ਜਪਫਤਹਿ ਸਿੰਘ ਵੱਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਫ਼ੌਜ ਵੱਲੋਂ ਕਾਗਜ਼ੀ ਕਾਰਵਾਈ ਮੁਕੰਮਲ ਕੀਤੇ ਜਾਣ ਤੋਂ ਬਾਅਦ ਪਰਿਵਾਰ ਪੰਜਾਬ ਸਰਕਾਰ ਪਾਸੋਂ ਬਣਦੇ ਲਾਭ ਦਿਵਾਏ ਜਾਣਗੇ।
ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਨੇ ਮੰਗ ਕੀਤੀ ਕਿ ਸਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਬਣਦੇ ਲਾਭ ਦੇਣ ਤੋਂ ਇਲਾਵਾ ਪਿੰਡ ਅੰਦਰ ਸ਼ਹੀਦ ਦੀ ਯਾਦਗਾਰ ਬਣਾਈ ਜਾਵੇ। ਇਸ ਮੌਕੇ ਆਪ ਆਗੂ ਹਰਪ੍ਰੀਤ ਸਿੰਘ ਠੁੱਲੀਵਾਲ,ਕਿਸਾਨ ਆਗੂ ਨਾਜਰ ਸਿੰਘ ਧਾਲੀਵਾਲ,ਜਸਵੀਰ ਸਿੰਘ ਠੁੱਲੀਵਾਲ,ਜਰਨੈਲ ਸਿੰਘ ਭੋਲਾ ਠੁੱਲੀਵਾਲ, ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਬਲਵਿੰਦਰ ਸਿੰਘ ਫੌਜੀ ਠੁੱਲੀਵਾਲ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ,ਅਮਰਜੀਤ ਸਿੰਘ ਮਹਿਲ ਕਲਾਂ,ਜਿਲ੍ਹਾ ਪ੍ਰਧਾਨ ਹੌਲਦਾਰ ਗੁਰਨਾਮ ਸਿੰਘ ਭੋਤਨਾ,ਸੂਬੇਦਾਰ ਬਹਾਦਰ ਸਿੰਘ,ਗੁਰਮੀਤ ਸਿੰਘ ਹਮੀਦੀ,ਜਤਿੰਦਰ ਸਿੰਘ ਹਮੀਦੀ,ਪ੍ਰਿੰਸੀਪਲ ਜੁਗਿੰਦਰ ਸਿੰਘ ਸਹੌਰ,ਪੀਏ ਬਿੰਦਰ ਸਿੰਘ ਖਾਲਸਾ ਹਾਜ਼ਰ ਸਨ।