ਇਹ ਕਰਜ਼ਾ ਮੋੜਨ ਉਪਰੰਤ ਪੰਜਾਬ ਗ੍ਰਾਮੀਣ ਬੈਂਕ ਬਾਲੀਆਂ ਵਲੋਂ 27 ਅਗਸਤ 2025 ਰਾਹੀ ਹਲਕਾ ਪਟਵਾਰੀ ਪਿੰਡ ਕੱਟੂ ਨੂੰ ਦਿਲਾਵਰ ਖਾਂ ਦੇ ਰਪਟ ਨੰਬਰ 689 ਮਿਤੀ 30 ਮਈ 2014 ਰਾਹੀਂ ਆੜ ਰਹਿਣ ਕੀਤੇ ਗਏ ਰਕਬੇ ਨੂੰ ਫੱਕ ਕੀਤੇ ਜਾਣ ਸਬੰਧੀ ਲਿਖਿਆ ਗਿਆ ਸੀ ਜਿਸ ’ਤੇ ਇਹ ਪੱਤਰ ਹਲਕਾ ਪਟਵਾਰੀ ਹਰਮਨਜੀਤ ਸਿੰਘ ਨੂੰ ਪ੍ਰਾਪਤ ਹੋਇਆ ਸੀ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵਲੋਂ ਗੂਗਲ ਪੇਅ ਰਾਹੀਂ ਚਾਰ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਇੱਕ ਪਟਵਾਰੀ ਨੂੰ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਨਾਬ ਬਸੀਰ ਖਾਂ ਦੇ ਪਿਤਾ ਜਨਾਬ ਦਿਲਾਵਰ ਖਾਂ ਵਲੋਂ ਸਾਲ 2014 ਦੌਰਾਨ ਉਨ੍ਹਾਂ ਦੀ ਪਿੰਡ ਕੱਟੂ ਵਿਖੇ ਪੈਂਦੀ ਵਾਹੀਯੋਗ ਜ਼ਮੀਨ ’ਤੇ ਮਾਲਵਾ ਗ੍ਰਾਮੀਣ ਬੈਂਕ ਬਾਲੀਆ ਪਾਸੋਂ 2,70,000 ਰੁਪਏ ਦਾ ਕਰਜ਼ਾ ਲਿਆ ਹੋਇਆ ਸੀ।
ਇਹ ਕਰਜ਼ਾ ਮੋੜਨ ਉਪਰੰਤ ਪੰਜਾਬ ਗ੍ਰਾਮੀਣ ਬੈਂਕ ਬਾਲੀਆਂ ਵਲੋਂ 27 ਅਗਸਤ 2025 ਰਾਹੀ ਹਲਕਾ ਪਟਵਾਰੀ ਪਿੰਡ ਕੱਟੂ ਨੂੰ ਦਿਲਾਵਰ ਖਾਂ ਦੇ ਰਪਟ ਨੰਬਰ 689 ਮਿਤੀ 30 ਮਈ 2014 ਰਾਹੀਂ ਆੜ ਰਹਿਣ ਕੀਤੇ ਗਏ ਰਕਬੇ ਨੂੰ ਫੱਕ ਕੀਤੇ ਜਾਣ ਸਬੰਧੀ ਲਿਖਿਆ ਗਿਆ ਸੀ ਜਿਸ ’ਤੇ ਇਹ ਪੱਤਰ ਹਲਕਾ ਪਟਵਾਰੀ ਹਰਮਨਜੀਤ ਸਿੰਘ ਨੂੰ ਪ੍ਰਾਪਤ ਹੋਇਆ ਸੀ। ਇਸ ਦੇ ਸਬੰਧ ’ਚ ਪਟਵਾਰੀ ਹਰਮਨਜੀਤ ਸਿੰਘ ਮਾਲ ਹਲਕਾ ਕੱਟੂ ਦੀ ਉਸ ਦੇ ਮੋਬਾਈਲ ਨੰਬਰ ਤੋਂ ਬਸ਼ੀਰ ਖਾਂ ਦੇ ਮੋਬਾਈਲ ’ਤੇ ਗੱਲਬਾਤ ਹੋਈ ਸੀ, ਜਿਸ ’ਤੇ ਬਸ਼ੀਰ ਖਾਂ ਉਸੇ ਦਿਨ 2 ਦਸੰਬਰ 2025 ਨੂੰ ਪਟਵਾਰੀ ਹਰਮਨਜੀਤ ਸਿੰਘ ਨੂੰ ਤਹਿਸੀਲ ਦਫ਼ਤਰ ਧਨੌਲਾ ਵਿਖੇ ਜਾ ਕੇ ਮਿਲਿਆ, ਤਾਂ ਪਟਵਾਰੀ ਵਲੋਂ ਸ਼ਿਕਾਇਤਕਰਤਾ ਪਾਸੋਂ ਜ਼ਮੀਨ ਫੱਕ ਕਰਨ ਸਬੰਧੀ ਸਰਟੀਫਿਕੇਟ ਪੰਜਾਬ ਗ੍ਰਾਮੀਣ ਬੈਂਕ ਬਾਲੀਆ ਦਰਜ ਕਰਨ ਅਤੇ ਸ਼ਿਕਾਇਤਰਕਤਾ ਦੇ ਪਿਤਾ ਦਿਲਵਾਰ ਖਾਂ ਦੀ ਮੌਤ ਉਪਰੰਤ ਉਸ ਦੇ ਪਿਤਾ ਦੀ ਮਾਲਕੀ ਵਾਲੀ ਜ਼਼ਮੀਨ ਦੀ ਵਿਰਾਸਤ ਇੰਤਕਾਲ ਚੜ੍ਹਾਉਣ ਬਦਲੇ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ।
ਜਿਸ ’ਤੇ ਬਸੀਰ ਖਾਂ ਵਲੋਂ ਪਟਵਾਰੀ ਦੇ ਕਹੇ ਅਨੁਸਾਰ ਆਪਣੇ ਮੋਬਾਈਲ ਨੰਬਰ ’ਤੇ ਚਲਦੇ ਗੂਗਲ ਪੇਅ ਤੋਂ ਪਟਵਾਰੀ ਹਰਮਨਜੀਤ ਸਿੰਘ ਦੇ ਗੂਗਲ ਪੇਅ ’ਤੇ ਭੇਜ ਦਿੱਤੇ। ਇਸ ਸਬੰਧੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਬਸ਼ੀਰ ਖਾਂ ਦੇ ਨਾਮ ’ਤੇ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਬਾਲੀਆ ਵਿਖੇ ਚੱਲ ਰਹੇ ਖਾਤਾ ਦੀ ਹਾਸਲ ਕੀਤੀ ਗਈ ਬੈਂਕ ਸਟੇਟਮੈਂਟ ਅਨੁਸਾਰ 4 ਹਜ਼ਾਰ ਰੁਪਏ ਪਟਵਾਰੀ ਦੀ ਮਾਤਾ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਚੱਲ ਰਹੇ ਖਾਤੇ ’ਚ ਟਰਾਂਸਫ਼ਰ ਪਏ ਗਏ ਸਨ। ਇਸ ਤਰ੍ਹਾਂ ਪਟਵਾਰੀ ਵਲੋਂ ਬਸ਼ੀਰ ਖਾਂ ਦੇ ਉਕਤ ਕੰਮ ਕਰਨ ਬਦਲੇ 4 ਹਜ਼ਾਰ ਰੁਪਏ ਦੀ ਬਤੌਰ ਰਿਸ਼ਵਤ ਹਾਸਲ ਕਰਨਾ ਸਾਬਿਤ ਹੋਇਆ ਹੈ। ਉਨ੍ਹਾਂ ਵਲੋਂ ਹਰਮਨਜੀਤ ਸਿੰਘ ਪਟਵਾਰੀ ਮਾਲ ਹਲਕਾ ਕੱਟੂ, ਸਬ ਤਹਿਸੀਲ ਧਨੌਲਾ ਵਾਸੀ ਨੇੜੇ ਵਾਟਰ ਵਰਕਸ ਪੱਤੀ ਕਮਾਲ ਪਿੰਡ ਤੇ ਡਾਕਖਾਨਾ ਸੇਮਾ ਜ਼ਿਲ੍ਹਾ ਬਠਿੰਡਾ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਗਿਆ ਹੈ।