Barnala News : ਬੇਕਾਬੂ ਗੱਡੀ ਦਰੱਖ਼ਤ ਨਾਲ ਟਕਰਾਈ, ਮਾਂ-ਪੁੱਤਰ ਦੀ ਮੌਤ
ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਹਰਮਨ, ਢਾਬੇ ਦੇ ਨਜ਼ਦੀਕ ਚੰਡੀਗੜ੍ਹ ਤੋਂ ਬਠਿੰਡਾ ਪਰਤਦੇ ਸਮੇਂ ਇਕ ਬੋਲੈਰੋ ਗੱਡੀ ਦੇ ਅੱਗੇ ਬੇਸਹਾਰਾ ਪਸ਼ੂ ਆ ਜਾਣ ਉਪਰੰਤ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣ ਕਾਰਨ ਮਾਤਾ ਸ਼ਕੁੰਤਲਾ ਦੇਵੀ ਤੇ ਉਨ੍ਹਾਂ ਦੇ ਪੁੱਤਰ ਅੰਮ੍ਰਿਤ ਪਾਲ ਗਰਗ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
Publish Date: Mon, 25 May 2026 06:06 PM (IST)
Updated Date: Mon, 25 May 2026 06:11 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਹਰਮਨ, ਢਾਬੇ ਦੇ ਨਜ਼ਦੀਕ ਚੰਡੀਗੜ੍ਹ ਤੋਂ ਬਠਿੰਡਾ ਪਰਤਦੇ ਸਮੇਂ ਇਕ ਬੋਲੈਰੋ ਗੱਡੀ ਦੇ ਅੱਗੇ ਬੇਸਹਾਰਾ ਪਸ਼ੂ ਆ ਜਾਣ ਉਪਰੰਤ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣ ਕਾਰਨ ਮਾਤਾ ਸ਼ਕੁੰਤਲਾ ਦੇਵੀ ਤੇ ਉਨ੍ਹਾਂ ਦੇ ਪੁੱਤਰ ਅੰਮ੍ਰਿਤ ਪਾਲ ਗਰਗ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਜਦਕਿ ਹਰਬੰਸ ਲਾਲ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਧਨੌਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੋਲੈਰੋ ਗੱਡੀ ਚੰਡੀਗੜ੍ਹ ਤੋਂ ਬਠਿੰਡਾ ਵਾਪਸ ਪਰਤ ਰਹੀ ਸੀ ਕਿ ਹਰਮਨ ਢਾਬੇ ਦੇ ਨਜ਼ਦੀਕ ਇਕ ਬੇਸਹਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ। ਜਿਸ ਨੂੰ ਬਚਾਉਂਦਿਆਂ ਤੇਜ਼ ਰਫ਼ਤਾਰ ਗੱਡੀ ਦਰੱਖਤ ਨਾਲ ਜਾ ਟਕਰਾਈ ਤੇ ਮਾਂ-ਪੁੱਤਰ ਦੀ ਘਟਨਾਂ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਹਰਬੰਸ ਲਾਲ ਨੂੰ ਡੀਐੱਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਘਟਨਾ ਬਾਰੇ ਪਤਾ ਚਲਦਿਆਂ ਹੀ ਧਨੌਲਾ ਪੁਲਿਸ ਘਟਨਾ ਸਥਾਨ ’ਤੇ ਪੁੱਜ ਗਈ।