Barnala News : ਨਸ਼ੇ ਵਾਲੀਆਂ ਗੋਲ਼ੀਆਂ ਰੱਖਣ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ 15-15 ਸਾਲ ਦੀ ਸਜ਼ਾ ਤੇ ਜੁਰਮਾਨਾ
ਕੇਸ ਦੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਟਰੱਕ ਘੋੜਾ ਲੋਡ ਕੀਤੇ ਹਨ, ਜਿਨਾਂ ਨੂੰ ਮੰਗਾ ਸਿੰਘ ਪੁੱਤਰ ਰੱਖਾ ਸਿੰਘ ਵਾਸੀ ਮਹਿਤਾ ਤੇ ਜਸਵੰਤ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਜੋ ਕੇ ਬਰਨਾਲਾ ਆਏ ਹੋਏ ਹਨ, ਦੋਵੇਂ ਟਰੱਕ ਘੋੜਿਆਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੇ ਵਾਲੀਆਂ ਗੋਲੀਆਂ ਹਨ |
Publish Date: Wed, 25 Feb 2026 08:57 PM (IST)
Updated Date: Wed, 25 Feb 2026 09:00 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਵਧੀਕ ਤੇ ਸੈਸ਼ਨ ਜੱਜ ਬਰਨਾਲਾ ਬਿਕਰਮਜੀਤ ਸਿੰਘ ਦੀ ਅਦਾਲਤ ਨੇ ਨਸੇ਼ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ ਦਾ ਫੈਸਲਾ ਸੁਣਾਉਂਦਿਆਂ ਕੇਸ ਵਿੱਚ ਨਾਮਜ਼ਦ ਦੋਸੀ਼ ਜਗਦੀਸ਼ ਰਾਏ ਵਾਸੀ ਤਪਾ ਮੰਡੀ, ਜਸਵੰਤ ਸਿੰਘ ਉਰਫ ਕਾਲਾ ਵਾਸੀ ਮਾਨਸਾ ਹਾਲ ਆਬਾਦ ਕਿਰਾਏਦਾਰ ਪਿੰਡ ਜਲੂਰ ਅਤੇ ਮੰਗਾ ਸਿੰਘ ਵਾਸੀ ਮਹਿਤਾ ਨੂੰ 15-15 ਸਾਲ ਦੀ ਸਜ਼ਾ ਅਤੇ 2-2 ਲੱਖ ਰੁਪਏ ਅਤੇ ਕੁਲਦੀਪ ਸਿੰਘ ਵਾਸੀ ਤਪਾ ਮੰਡੀ ਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਕੇਸ ਦੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਟਰੱਕ ਘੋੜਾ ਲੋਡ ਕੀਤੇ ਹਨ, ਜਿਨਾਂ ਨੂੰ ਮੰਗਾ ਸਿੰਘ ਪੁੱਤਰ ਰੱਖਾ ਸਿੰਘ ਵਾਸੀ ਮਹਿਤਾ ਤੇ ਜਸਵੰਤ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਜੋ ਕੇ ਬਰਨਾਲਾ ਆਏ ਹੋਏ ਹਨ, ਦੋਵੇਂ ਟਰੱਕ ਘੋੜਿਆਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੇ ਵਾਲੀਆਂ ਗੋਲੀਆਂ ਹਨ | ਜਿਨਾਂ ਦੇ ਮਾਲਕ ਜਗਦੀਸ਼ ਰਾਏ ਪੁੱਤਰ ਕੱਲੂ ਰਾਮ ਵਾਸੀ ਤਪਾ ਮੰਡੀ ਤੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਹਰਜਿੰਦਰ ਸਿੰਘ ਵਾਸੀ ਢਿੱਲਵਾਂ ਆਪਣੀ ਸਵਿਫਟ ਕਾਰ ਘੋੜੇ ਟਰੱਕਾਂ ਕੋਲ ਲਾਈ ਖੜੇ ਸਨ ਜੋ ਆਪਸ ਵਿੱਚ ਮਿਲ ਕੇ ਰਾਜਸਥਾਨ ਵਿੱਚੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਦਾਣਾ ਮੰਡੀ ਬਰਨਾਲਾ ਵਿਖੇ ਵੇਚਣ ਲਈ ਗ੍ਰਾਹਕਾਂ ਦੀ ਭਾਲ ਕਰ ਰਹੇ ਹਨ, ਜਿਨਾਂ ਨੂੰ ਪੁਲਿਸ ਪਾਰਟੀ ਨੇ 85 ਹਜਾਰ ਨਸੀਲੀਆਂ ਗੋਲੀਆਂ ਸਮੇਤ ਗਿਰਫਤਾਰ ਕਰ ਲਿਆ ਅਤੇ ਉਕਤ ਵਿਅਕਤੀਆਂ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰਕੇ ਕੇਸਅਦਾਲਤ ਵਿੱਚ ਭੇਜ ਦਿੱਤਾ ਸੀ।
ਸਥਾਨਕ ਅਦਾਲਤ ਵਿੱਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਜਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਬਰਨਾਲਾ ਬਿਕਰਮਜੀਤ ਸਿੰਘ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਵੱਲੋਂ ਦਿੱਤੀਆਂ ਦਲੀਲਾਂ ਨਾਲ ਜਗਦੀਸ਼ ਰਾਏ, ਜਸਵੰਤ ਸਿੰਘ ਉਰਫ ਕਾਲਾ, ਮੰਗਾਂ ਸਿੰਘ ਨੂੰ ਦੋਸ਼ੀ ਮੰਨਦਿਆਂ 15-15 ਸਾਲ ਦੀ ਸਜ਼ਾ ਤੇ 2-2 ਲੱਖ ਰੁਪਏ ਜੁਰਮਾਨਾ ਅਤੇ ਕੁਲਦੀਪ ਸਿੰਘ ਉਰਫ ਕੀਪਾ ਨੂੰ 10 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ, ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਜਗਦੀਸ਼ ਰਾਏ, ਜਸਵੰਤ ਸਿੰਘ ਉਰਫ ਕਾਲਾ, ਮੰਗਾ ਸਿੰਘ ਨੂੰ 2-2 ਸਾਲ ਦੀ ਸਜ਼ਾ ਅਤੇ ਕੁਲਦੀਪ ਸਿੰਘ ਉਰਫ ਕੀਪਾ ਨੂੰ 1 ਸਾਲ ਦੀ ਸਜ਼ਾ ਭੁਗਤਣੀ ਪਵੇਗੀ।