ਉਨ੍ਹਾਂ ਵਲੋਂ ਵਿਦਿਆਰਥੀ ਨੂੰ ਆਪਣੇ ਨਾਲ ਬਿਠਾ ਕੇ ਸਾਰਾ ਮੈਚ ਦੇਖਿਆ ਉੱਥੇ ਕਾਫੀ ਸਮਾਂ ਗੱਲਬਾਤ ਕਰਦੇ ਕਿਹਾ ਕਿ ਹਰਗੁਣ ਸਿੰਘ ਆਪ ਨੂੰ ਲੱਭਣ ਲਈ ਬਹੁਤ ਸਮਾਂ ਲੱਗਾ ਸੌਰੀ ਜੋ ਇੰਨਾ ਸਮਾਂ ਲੱਗ ਗਿਆ। ਉਨ੍ਹਾਂ ਪੜ੍ਹਾਈ, ਪਰਿਵਾਰ, ਸਕੂਲ, ਉਮਰ ਤੇ ਸਮਾਜ ਸੇਵਾ ਕਰਨ ਬਾਰੇ ਵੀ ਗੱਲਬਾਤ ਕਰਕੇ ਬੱਚੇ ਨੂੰ ਬਹੁਤ ਪਿਆਰ ਕੀਤਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਸ਼ਹੂਰ ਬਾਲੀਵੁੱਡ ਅਭਿਨੇਤਰੀ ਤੇ ਆਈਪੀਐਲ ਟੀਮ 'ਕਿੰਗਜ਼ ਇਲੈਵਨ ਪੰਜਾਬ' ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਵੱਲੋਂ ਬਰਨਾਲਾ ਦੇ ਰਹਿਣ ਵਾਲੇ ਤੇ ਵਾਈ ਐੱਸ ਸਕੂਲ ਹੰਡਿਆਇਆ ਦੀ ਯੂਕੇਜੀ ਕਲਾਸ ’ਚ ਪੜ੍ਹਨ ਵਾਲੇ ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਚਲਦਿਆਂ ਚੰਡੀਗੜ੍ਹ ਦੇ ਖੇਡ ਸਟੇਡੀ ਵਿੱਚ ਆਈਪੀਐਲ ਮੈਚ ਦੌਰਾਨ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ।
ਉਨ੍ਹਾਂ ਵਲੋਂ ਇਹ ਸਨਮਾਨ ਚੰਡੀਗੜ੍ਹ ਵਿਖੇ ਪੰਜਾਬ ਕਿੰਗਜ਼ ਇਲੈਵਨ ਟੀਮ ਅਤੇ ਲਖਨਊ ਸੁਪਰ ਜੁਇੰਟ ਵਿਚਕਾਰ ਹੋਏ ਅਹਿਮ ਆਈਪੀਐਲ ਕ੍ਰਿਕਟ ਮੁਕਾਬਲੇ ਦਰਮਿਆਨ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ ’ਚ ਕੀਤਾ ਗਿਆ। ਵਾਈ.ਐਸ ਸਕੂਲ ਹੰਡਿਆਇਆ ਦੇ ਯੂ.ਕੇ.ਜੀ ਦੇ ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਅੰਦਰ ਆਏ ਹੜਾਂ ਦੌਰਾਨ ਆਪਣੀ ਜਮਾ ਰਾਸ਼ੀ ਵਾਲੀ ਗੋਲਕ (ਬੁਗਨੀ) ਪੰਜਾਬ ਸਰਕਾਰ ਨੂੰ ਹੜ ਪੀੜਤਾਂ ਲਈ ਸੌਂਪੀ ਸੀ। ਇਸ ਦੇ ਚੱਲਦਿਆਂ ਅਭਿਨੇਤਰੀ ਪ੍ਰੀਤੀ ਜਿੰਟਾ ਵੱਲੋਂ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਰਾਹੀਂ ਦੇਸ਼ ਦੁਨੀਆ ਅੰਦਰ ਬਹੁਤ ਵਾਇਰਲ ਹੋਈਆਂ ਸਨ। ਉਨ੍ਹਾਂ ਵਲੋਂ ਵਿਦਿਆਰਥੀ ਨੂੰ ਆਪਣੇ ਨਾਲ ਬਿਠਾ ਕੇ ਸਾਰਾ ਮੈਚ ਦੇਖਿਆ ਉੱਥੇ ਕਾਫੀ ਸਮਾਂ ਗੱਲਬਾਤ ਕਰਦੇ ਕਿਹਾ ਕਿ ਹਰਗੁਣ ਸਿੰਘ ਆਪ ਨੂੰ ਲੱਭਣ ਲਈ ਬਹੁਤ ਸਮਾਂ ਲੱਗਾ ਸੌਰੀ ਜੋ ਇੰਨਾ ਸਮਾਂ ਲੱਗ ਗਿਆ।
ਉਨ੍ਹਾਂ ਪੜ੍ਹਾਈ, ਪਰਿਵਾਰ, ਸਕੂਲ, ਉਮਰ ਤੇ ਸਮਾਜ ਸੇਵਾ ਕਰਨ ਬਾਰੇ ਵੀ ਗੱਲਬਾਤ ਕਰਕੇ ਬੱਚੇ ਨੂੰ ਬਹੁਤ ਪਿਆਰ ਕੀਤਾ। ਵਿਦਿਆਰਥੀ ਨੇ ਸਪੈਸ਼ਲ ਵੀਆਈਪੀ ਬਾਕਸ ’ਚ ਬੈਠ ਕੇ ਮੈਚ ਦਾ ਆਨੰਦ ਮਾਣਿਆ। ਜਿੱਥੇ ਬਾਲੀਵੁੱਡ ਸਟਾਰ ਅਰਜਨ ਰਾਮਪਾਲ, ਹਿੰਦੀ ਫਿਲਮ ਦੇ ਡਾਇਰੈਕਟਰਾਂ ਤੋਂ ਇਲਾਵਾ ਪੰਜਾਬੀ ਅਭਿਨੇਤਰੀ ਸੋਨਮ ਬਾਜਵਾ, ਪੰਜਾਬੀ ਗਾਇਕ ਜਸਵੀਰ ਸਿੰਘ ਜੱਸੀ,ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਮੌਜੂਦ ਸਨ।
ਇਸ ਮੌਕੇ ਪਰਿਵਾਰ ਨੇ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਸੁਪਨਾ ਵੀ ਨਹੀਂ ਦੇਖਿਆ ਸੀ,ਕਿ ਬਾਲੀਵੁੱਡ ਅਭਿਨੇਤਰੀ ਨੇ ਉਨ੍ਹਾਂ ਦਾ ਇੰਨਾ ਦਿਲੋਂ ਮਾਣ ਸਨਮਾਨ ਕੀਤਾ ਹੈ, ਉਹ ਸਾਰੀ ਜ਼ਿੰਦਗੀ ਉਹਨਾਂ ਦਾ ਕਰਜ਼ ਨਹੀਂ ਦੇ ਸਕਦੇ। ਇੰਨਾ ਜ਼ਿਆਦਾ ਪਿਆਰ ਮਿਲਿਆ ਕਿ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਫਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ ਵਿੱਚ ਵੀ ਇੱਕ ਸੱਚੇ ਅਭਿਨੇਤਰੀ ਹਨ। ਜਿ੍ਹਿਾ ਦੀ ਸਮਾਜ ਸੇਵਾ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਆਈਪੀਐਲ ਕ੍ਰਿਕਟ ਮੁਕਾਬਲੇ ਦਰਮਿਆਨ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕਰਨਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਪਰਿਵਾਰ ਵੱਲੋਂ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੇ ਸਤਿਕਾਰ ਵਜੋਂ ਫੁਲਕਾਰੀ ਦਿੱਤੀ ਗਈ। ਇਸੇ ਦੌਰਾਨ ਵਾਈ.ਐਸ ਸਕੂਲ ਹੰਡਿਆਇਆ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਪੂਜਾ ਰਾਠੌਰ ਵੱਲੋਂ ਬਾਲੀਵੁੱਡ ਅਭਿਨੇਤਰੀ ਨੂੰ ਦੀ ਯਾਦਗਾਰੀ ਪੇਂਟਿੰਗ ਤਸਵੀਰ ਤੇ ਕਿਤਾਬਾਂ ਵੀ ਭੇਂਟ ਕੀਤੀਆਂ ਗਈਆਂ।