Barnala News : ਜਬਰ-ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਕੈਦ
ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਅੰਸੂਲ ਬੇਰੀ ਦੀ ਅਦਾਲਤ ਨੇ ਇੱਕ ਜਬਰ-ਜਨਾਹ ਦੇ ਮਾਮਲੇ ਦਾ ਫੈਸਲਾ ਸੁਣਾਉਂਦਿਆ ਕੇਸ 'ਚ ਨਾਮਜ਼ਦ ਦੋਸ਼ੀ ਸੰਦੀਪ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਮੌੜ ਪਟਿਆਲਾ ਨੂੰ ਸਰਕਾਰੀ ਵਕੀਲ ਸ੍ਰੀਮਤੀ ਸੁਖਰਾਜ ਕੌਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 20 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ।
Publish Date: Thu, 07 May 2026 08:26 PM (IST)
Updated Date: Thu, 07 May 2026 08:28 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਅੰਸੂਲ ਬੇਰੀ ਦੀ ਅਦਾਲਤ ਨੇ ਇੱਕ ਜਬਰ-ਜਨਾਹ ਦੇ ਮਾਮਲੇ ਦਾ ਫੈਸਲਾ ਸੁਣਾਉਂਦਿਆ ਕੇਸ 'ਚ ਨਾਮਜ਼ਦ ਦੋਸ਼ੀ ਸੰਦੀਪ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਮੌੜ ਪਟਿਆਲਾ ਨੂੰ ਸਰਕਾਰੀ ਵਕੀਲ ਸ੍ਰੀਮਤੀ ਸੁਖਰਾਜ ਕੌਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 20 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ।
ਕੇਸ ਦੀ ਜਾਣਕਾਰੀ ਅਨੁਸਾਰ, ਪੁਲਿਸ ਕੋਲ ਲੜਕੀ ਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣੇ ਘਰੋਂ ਦੁਕਾਨ ਤੋਂ ਸੌਦਾ ਲੈਣ ਲਈ ਜਾ ਰਹੇ ਸੀ, ਜਦ ਬਸ ਅੱਡਾ ਪਾਣੀ ਵਾਲੀ ਟੈਂਕੀ ਤੋਂ ਥੋੜਾ ਅੱਗੇ ਦੁਕਾਨ ਵੱਲ ਨੂੰ ਗਈ ਤਾਂ ਤਪਾ ਰੋਡ ਵੱਲੋਂ ਸੰਦੀਪ ਸਿੰਘ ਨੇ ਮੈਨੂੰ ਆਪਣੇ ਸਾਥੀਆਂ ਦੀ ਮੱਦਦ ਨਾਲ ਗੱਡੀ ਵਿੱਚ ਸੁੱਟ ਲਿਆ ਤੇ ਬੇਅਬਾਦ ਸਕੂਲ ਦੀ ਬਿਲਡਿੰਗ ਵਿੱਚ ਲੈ ਗਿਆ ਜਿਸ ਨੇ ਮੇਰੇ ਨਾਲ ਜਬਰਦਸਤੀ ਮੇਰੇ ਨਾਲ ਜਬਰ ਜਨਾਹ ਕੀਤਾ ਅਤੇ ਉਸਦੀ ਸ਼ਰਾਬ ਪੀਤੀ ਹੋਈ ਸੀ, ਮੈਂ ਇਸ ਪਾਸੋਂ ਬਚ ਕੇ ਘਰ ਆ ਗਈ ਤੇ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਜਿਨਾਂ ਮੈਨੂੰ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ ਤੇ ਪੀੜਤ ਲੜਕੀ ਦੇ ਲੋੜੀਦੇ ਟੈਸਟ ਵਗੈਰਾ ਵੀ ਕਰਵਾਏ ਗਏ |
ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਤੇ 2 ਅਕਤੂਬਰ 2019 ਨੂੰ ਮੁਕੱਦਮਾ ਨੰਬਰ 70 ਧਾਰਾ 366 ਏ, 376 (2), ਐਨ, 376 ਡੀ, 376 ਡੀ, ਆਈਪੀਸੀ ਤੇ ਪੋਸਕੋ ਐਕਟ ਤਹਿਤ ਥਾਣਾ ਸਹਿਣਾ ਵਿਖੇ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੀੜਤ ਲੜਕੀ ਦੇ ਮਾਨਯੋਗ ਅਦਾਲਤ ਵਿੱਚ 164 ਸੀ.ਆਰ.ਪੀ.ਸੀ ਤਹਿਤ ਬਿਆਨ ਵੀ ਕਲਮੰਦ ਕਰਵਾਏ ਗਏ |
ਸਥਾਨਕ ਅਦਾਲਤ ਵਿੱਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲ ਸ੍ਰੀਮਤੀ ਸੁਖਰਾਜ ਕੌਰ ਵੱਲੋਂ ਅਦਾਲਤ ਵਿੱਚ ਦਿੱਤੀਆਂ ਗਈਆਂ ਦਲੀਲਾਂ ਨਾਲ ਜ਼ਿਲ੍ਹਾ ਸੈਸ਼ਨ ਜੱਜ ਅੰਸੂਲ ਬੇਰੀ ਨੇ ਸੰਦੀਪ ਸਿੰਘ ਨੂੰ ਦੋਸ਼ੀ ਮੰਨਦਿਆਂ 20 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ |