ਬਰਨਾਲਾ: ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਫੂਕਿਆ ਬਿਗੁਲ; 17 ਮਈ ਨੂੰ ਮੋਹਾਲੀ ਵਿਖੇ ਹੋਵੇਗੀ ਸੂਬਾਈ ਰੈਲੀ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਚਿਰੋਕਣੀ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੇ ਰੋਸ ਵਜੋਂ 'ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਬਰਨਾਲਾ ਵੱਲੋਂ ਸਥਾਨਕ ਸਿਵਲ ਪਸ਼ੂ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 17 ਮਈ ਨੂੰ ਮੋਹਾਲੀ ਵਿਖੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।
Publish Date: Wed, 22 Apr 2026 04:38 PM (IST)
Updated Date: Wed, 22 Apr 2026 04:40 PM (IST)
ਸਟਾਫ਼ ਰਿਪੋਰਟਰ, ਬਰਨਾਲਾ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਚਿਰੋਕਣੀ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੇ ਰੋਸ ਵਜੋਂ 'ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਬਰਨਾਲਾ ਵੱਲੋਂ ਸਥਾਨਕ ਸਿਵਲ ਪਸ਼ੂ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 17 ਮਈ ਨੂੰ ਮੋਹਾਲੀ ਵਿਖੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।
ਨਿੱਜੀਕਰਨ 'ਤੇ ਹਮਲਾ: ਮੁੱਖ ਬੁਲਾਰੇ ਅਤਿੰਦਰਪਾਲ ਘੱਗਾ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਵਿਭਾਗਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੱਖਾਂ ਪੜ੍ਹੇ-ਲਿਖੇ ਨੌਜਵਾਨਾਂ ਦੇ ਹੁੰਦਿਆਂ ਵੀ ਵਿਭਾਗਾਂ ਵਿੱਚ ਪੱਕੀ ਭਰਤੀ ਦੀ ਬਜਾਏ ਆਊਟਸੋਰਸ ਅਤੇ ਠੇਕਾ ਪ੍ਰਣਾਲੀ ਰਾਹੀਂ ਡੰਗ ਟਪਾਇਆ ਜਾ ਰਿਹਾ ਹੈ।
ਪ੍ਰਮੁੱਖ ਮੰਗਾਂ: ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਪੰਜਾਬ ਸਕੇਲ ਦੀ ਬਹਾਲੀ ਅਤੇ ਮਹਿੰਗਾਈ ਭੱਤੇ (DA) ਸਮੇਤ ਹੋਰ ਰੁਕੇ ਹੋਏ ਭੱਤੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਰੋਸ ਮਾਰਚ ਅਤੇ ਚਿਤਾਵਨੀ ਪੱਤਰ: ਕਨਵੈਨਸ਼ਨ ਤੋਂ ਬਾਅਦ ਮੁਲਾਜ਼ਮਾਂ ਨੇ ਬਾਬਾ ਨਾਮਦੇਵ ਚੌਂਕ ਤੱਕ ਰੋਸ ਮਾਰਚ ਕੱਢਿਆ ਅਤੇ ਡਿਊਟੀ ਮੈਜਿਸਟ੍ਰੇਟ ਬਿੰਦਰ ਸਿੰਘ ਖੁੱਡੀਕਲਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇੱਕ 'ਚਿਤਾਵਨੀ ਪੱਤਰ' ਸੌਂਪਿਆ।
ਸੰਘਰਸ਼ ਦਾ ਐਲਾਨ:
ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੇ ਵਿੱਤੀ ਮਸਲੇ ਹੱਲ ਨਾ ਕੀਤੇ ਤਾਂ:
17 ਮਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਰੈਲੀ ਉਪਰੰਤ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਹਾਜ਼ਰ ਆਗੂ:
ਇਸ ਮੌਕੇ ਬਲਜਿੰਦਰ ਪ੍ਰਭੂ, ਰਾਜੀਵ ਕੁਮਾਰ, ਅੰਮ੍ਰਿਤ ਹਰੀਗੜ੍ਹ, ਡਾ. ਜੈਸਮੀਨ ਸਿੰਘ ਸਿੱਧੂ (ਪਲਾਂਟ ਡਾਕਟਰਜ਼ ਐਸੋਸੀਏਸ਼ਨ), ਲਖਵੀਰ ਠੁੱਲੀਵਾਲ (DTF), ਜਸਵੰਤ ਸਿੰਘ (SSA ਯੂਨੀਅਨ), ਰਮਨਦੀਪ ਸ਼ਹਿਣਾ (6635 ਯੂਨੀਅਨ) ਅਤੇ ਸੋਹਣ ਸਿੰਘ ਮਾਝੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।