ਬਲਵੀਰ ਲੌਂਗੋਵਾਲ ਦੀ ਕਿਤਾਬ 'ਕ੍ਰਾਂਤੀ ਦੀਆਂ ਇਬਾਰਤਾਂ' ਰਿਲੀਜ਼
ਅਧਿਆਪਕ ਆਗੂ ਬਲਵੀਰ ਲੌਂਗੋਵਾਲ ਦੀ ਅਨੁਵਾਦ ਕੀਤੀ ਕਿਤਾਬ 'ਕ੍ਰਾਂਤੀ ਦੀਆਂ ਇਬਾਰਤਾਂ 'ਰਿਲੀਜ਼ ਕੀਤੀ ਗਈ ਇਹ ਕਿਤਾਬ ਸੁਧੀਰ ਵਿਦਿਆਰਥੀ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਦੇਸ਼ ਦੀ ਅਜ਼ਾਦੀ ਲਈ ਜੁਝਣ ਵਾਲੇ ਯੋਧਿਆਂ ਦੀ ਜੀਵਨੀ ਤੇ ਸਰਗਰਮੀਆਂ ਬਾਰੇ ਹੈ ।ਇਹ ਸਾਰੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਸਨ.ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਕਿਤਾਬ ਬਹੁਤ ਮਹੱਤਵਪੂਰਨ ਕਿਤਾਬ ਹੈ ਨੌਜਵਾਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ .ਪਿੰ੍ਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਇਸ ਤਰਾਂ੍ਹ ਦੀਆਂ ਕਿਤਾਬਾਂ ਸਾਡੇ ਨੌਜਵਾਨਾਂ ਨੂੰ
Publish Date: Thu, 11 Nov 2021 03:40 PM (IST)
Updated Date: Thu, 11 Nov 2021 03:40 PM (IST)
ਅਧਿਆਪਕ ਆਗੂ ਬਲਵੀਰ ਲੌਂਗੋਵਾਲ ਦੀ ਅਨੁਵਾਦ ਕੀਤੀ ਕਿਤਾਬ 'ਕ੍ਰਾਂਤੀ ਦੀਆਂ ਇਬਾਰਤਾਂ 'ਰਿਲੀਜ਼ ਕੀਤੀ ਗਈ ਇਹ ਕਿਤਾਬ ਸੁਧੀਰ ਵਿਦਿਆਰਥੀ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਦੇਸ਼ ਦੀ ਅਜ਼ਾਦੀ ਲਈ ਜੁਝਣ ਵਾਲੇ ਯੋਧਿਆਂ ਦੀ ਜੀਵਨੀ ਤੇ ਸਰਗਰਮੀਆਂ ਬਾਰੇ ਹੈ ।ਇਹ ਸਾਰੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਸਨ.ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਕਿਤਾਬ ਬਹੁਤ ਮਹੱਤਵਪੂਰਨ ਕਿਤਾਬ ਹੈ ਨੌਜਵਾਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ .ਪਿੰ੍ਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਇਸ ਤਰਾਂ੍ਹ ਦੀਆਂ ਕਿਤਾਬਾਂ ਸਾਡੇ ਨੌਜਵਾਨਾਂ ਨੂੰ ਸਾਡੇ ਵਿਰਸੇ ਨਾਲ ਜੋੜਦੀਆਂ ਨੇ.ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਨੇ ਕਿਹਾ ਕਿ ਇਸ ਤਰਾਂ੍ਹ ਦੀਆਂ ਕਿਤਾਬਾਂ ਸਾਡੇ ਨੌਜਵਾਨਾਂ ਵਿੱਚ ਉਤਸ਼ਾਹ ਭਰਦੀਆਂ ਨੇ. ਬਲਵੀਰ ਚੰਦ ਲੌਂਗੋਵਾਲ ਹੁਣ ਤਕ ਕਈ ਕਿਤਾਬਾਂ ਲਿਖ ਚੁੱਕੇ ਨੇ ਤੇ ਇਨਾਂ੍ਹ ਨੇ ਪਹਿਲਾਂ ਵੀ ਕਈ ਚੰਗੀਆਂ ਕਿਤਾਬਾਂ ਦੇ ਅਨੁਵਾਦ ਕੀਤੇ ਹਨ ।ਇਸ ਮੋਕੇ ਮੰਚ ਦੇ ਬਲਬੀਰ ਚੰਦ ਲੌਂਗੋਵਾਲ, ਇਤਿਹਾਸਿਕਾਰ ਰਾਕੇਸ਼ ਕੁਮਾਰ ,ਵਿਸ਼ਵ ਕਾਂਤ ,ਅਨਿਲ ਕੁਮਾਰ, ਕੁਲਦੀਪ ਬੱਸੀ, ਮਿੱਠੂ ਸਿੰਘ ,ਅਮਰੀਕ ਸਿੰਘ ਪਵਨ ਸ਼ਰਮਾ, ਪਦਮ ਸ਼ਰਮਾ , ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਸਕੱਤਰ ਗੁਰਮੇਲ ਸਿੰਘ, ਪੇ੍ਮਸਰੂਪ ਛਾਜਲੀ, ਸੁਖਜੀਤ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।