ਰੂਟਸ ਮਿਲੇਨੀਅਮ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
ਰੂਟਸ ਮਿਲੇਨੀਅਮ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
Publish Date: Wed, 15 Apr 2026 04:41 PM (IST)
Updated Date: Wed, 15 Apr 2026 04:45 PM (IST)
ਖਨੌਰੀ : ਸ਼ਹਿਰ ਦੇ ਦਿ ਰੂਟਸ ਮਿਲੇਨੀਅਮ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਖਾਲਸਾ ਸਾਜਨਾ ਦਿਵਸ ਦੇ ਮਹੱਤਵ ਨੂੰ ਵੀ ਦਰਸਾਉਂਦਾ ਸੀ। ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੰਸਕ੍ਰਿਤਿਕ ਪ੍ਰੋਗਰਾਮਾਂ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਰੰਗ-ਬਿਰੰਗੇ ਪਹਿਰਾਵੇ ਨਾਲ ਵਿਸਾਖੀ ਤਿਉਹਾਰ ਨਾਲ ਸਬੰਧਿਤ ਭੰਗੜਾ, ਗਿੱਧਾ ਅਤੇ ਹੋਰ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵਿਸਾਖੀ ਬਾਰੇ ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤੇ। ਇਸ ਮੌਕੇ ਸਕੂਲ ਦੇ ਮਾਣਯੋਗ ਮੈਂਬਰਾਂ ਦੀ ਹਾਜ਼ਰੀ ਰਹੀ। ਸਕੂਲ ਦੇ ਚੇਅਰਮੈਨ ਸਨੀ ਮਹਿਤਾ, ਡਾਇਰੈਕਟਰ ਸਵੇਤਾ ਮਹਿਤਾ, ਡਾਇਰੈਕਟਰ ਸੰਜੀਵ ਸਿੰਗਲਾ ਅਤੇ ਰੇਖਾ ਸਿੰਗਲਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।