ਵਿਸਾਖੀ ਮੌਕੇ ਮਨਾਇਆ ਬਹਾਵਲਪੁਰ ਦਿਵਸ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਬਹਾਵਲਪੁਰ ਸਭਾ ਅਤੇ ਬਹਾਵਲਪੁਰ ਯੂਥ ਵਿੰਗ ਵੱਲੋਂ ਵਿਸਾਖੀ ਮੌਕੇ ਸਥਾਨਕ ਬਹਾਵਲਪੁਰ ਭਵਨ ਵਿੱਚ ਬਹਾਵਲਪੁਰ ਦਿਵਸ ਮਨਾਇਆ ਗਿਆ। ਇਸ ਵਿਚ ਬਹਾਵਲਪੁਰ ਬਿਰਾਦਰੀ ਦੇ ਤਕਰੀਬਨ 700 ਤੋਂ ਵੱਧ ਮੈਂਬਰ ਪਰਿਵਾਰ ਸਮੇਤ ਸ਼ਾਮਿਲ ਹੋਏ। ਸਮਾਗਮ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਘਰਾਚੋਂ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਰਾਸ਼ਟਰੀ ਬਹਾਵਲਪੁਰ ਮਹਾਂ ਸਭਾ ਦੇ ਚੇਅਰਮੈਨ ਜਗਦੀਸ਼ ਜੱਗਾ, ਬਹਾਵਲਪੁਰ ਮਹਾਸੰਘ ਦੇ ਕਾਰਜਕਾਰੀ ਪ੍ਰਧਾਨ ਰਾਮਚੰਦ ਰਾਮਾ, ਨਰੇਸ਼ ਜੁਨੇਜਾ ਪ੍ਰਧਾਨ ਅਰੋੜਾ ਸਭਾ ਸੰਗਰੂਰ, ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਅਤੇ ਸੰਜੇ ਗੋਇਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਸਮਾਗਮ ਮੌਕੇ ਸਭ ਤੋਂ ਪਹਿਲਾਂ ਬਹਾਵਲਪੁਰ ਕਮੇਟੀ ਵੱਲੋਂ ਸਵ. ਲਾਲਾ ਪਰਮਾਨੰਦ ਪਬਰੇਜਾ ਅਤੇ ਸਵ. ਲਾਲਾ ਨਰਾਇਣ ਦਾਸ ਸਚਦੇਵਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਮੌਕੇ ਮੀਨੂ ਕੁਮਰਾ, ਰੁਪਾਲੀ ਕਾਲੜਾ, ਅਲਕਾ ਅਹੂਜਾ, ਰੀਤੂ ਸੁਖੀਜਾ ਅਤੇ ਸੁਨੀਤਾ ਅਰੋੜਾ ਆਦਿ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਕੀਰਤਨ ਕਰਕੇ ਸਨਮਾਨ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਨਰਿੰਦਰ ਕੌਰ ਭਰਾਜ ਅਤੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਸਮੂਹ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਹਾਵਲਪੁਰ ਭਵਨ ਦੀ ਬਾਕੀ ਉਸਾਰੀ ਲਈ ਵੱਧ ਤੋਂ ਵੱਧ ਸਰਕਾਰ ਦੁਆਰਾ ਸਹਿਯੋਗ ਕਰਵਾਉਣਗੇ। ਰਾਸ਼ਟਰੀ ਚੇਅਰਮੈਨ ਜਗਦੀਸ਼ ਜੱਗਾ ਨੇ ਬਹਾਵਲਪੁਰ ਭਵਨ ਭਵਾਨੀਗੜ ਲਈ 5 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਅਲਕਾ ਅਹੂਜਾ ਨੂੰ ਰਾਸ਼ਟਰੀ ਮਹਿਲਾ ਮੰਡਲ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਕੁਮਾਰ ਸੁਖੀਜਾ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਬਹਾਵਲਪੁਰ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਅੱਜ ਇਸ ਸਨਮਾਨ ਸਮਾਗਮ ਵਿੱਚ ਮੁੱਖ ਮਹਿਮਾਨਾਂ ਵੱਲੋਂ ਡਾ. ਮੋਹਿਤ ਥਰੇਜਾ, ਡਾ. ਭਾਰਤੀ ਵਰਮਾ, ਡਾ. ਕ੍ਰਿਤਿਕਾ ਥਰੇਜਾ, ਐਡਵੋਕੇਟ ਸੌਰਵ ਸੱਚਦੇਵਾ, ਐਡਵੋਕੇਟ ਆਯੁਸ਼ ਬੁਸ਼ਰਾ, ਡਾ. ਕਮਲ ਸਚਦੇਵਾ, ਸ਼ਰੇਆ ਸੁਖੀਜਾ, ਅਦਿਤੀ ਸ਼ੋਵਿਤ ਤੁਲਾਨੀ, ਜੀਨੀਆ, ਮੌਲਿਕ, ਨਵਿਆ, ਮੀਤਾਂਸ਼ੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਾਸ਼ੀ ਲਾਲ, ਕੇਸ਼ਵ ਪੋਪਲੀ, ਸੁਸ਼ੀਲ ਪੋਪਲੀ, ਧਰਮਪਾਲ ਅਹੂਜਾ, ਹਰਵਿੰਦਰ ਅਹੂਜਾ, ਨਰੇਸ਼ ਪਬਰੇਜਾ, ਸੰਜੇ ਥਰੇਜਾ, ਲਛਮਣ ਸਚਦੇਵਾ, ਰਾਮ ਸਚਦੇਵਾ, ਰਜਿੰਦਰ ਅਰੋੜਾ, ਜੋਨੀ ਕਾਲੜਾ, ਸ਼ਾਮ ਸਚਦੇਵਾ, ਮੋਹਿੰਦਰ ਗੋਗੀਆ, ਸੁਨੀਲ ਕਿੰਗਰ, ਐਡਵੋਕੇਟ ਯਸ਼ਪਾਲ ਬੁਸ਼ਰਾ, ਮੋਤੀ ਪਟਵਾਰੀ, ਸੁਸ਼ੀਲ ਸੁਖੀਜਾ, ਦਿਨੇਸ਼ ਸੁਖੀਜਾ, ਡਾ ਉਮੇਸ਼ ਪਾਹਵਾ, ਮਹੇਸ਼ ਵਰਮਾ, ਆਸ਼ੂ ਕੁਮਰਾ, ਨੀਲੂ ਕੁਮਰਾ, ਚਰਨਜੀਤ ਸਚਦੇਵਾ, ਡਾ. ਵਿਨੋਦ ਧਵਨ, ਦਰਸ਼ਨ ਚਾਵਲਾ, ਰਵਿੰਦਰ ਰਵੀ, ਰਾਜੇਸ਼ ਵਰਮਾ, ਵਿਜੈ ਰਬੜ, ਅਰਜਨ ਚਾਵਲਾ, ਨੀਟੂ ਤੁਲਾਨੀ, ਓਮ ਪ੍ਰਕਾਸ਼ ਵਰਮਾ, ਮੋਹਨ ਲਾਲ ਕਟਾਰੀਆ, ਰਾਜੇਸ਼ ਸਚਦੇਵਾ, ਦੇਵਰਾਜ ਕਾਲੜਾ, ਰਮੇਸ਼ ਆਹੂਜਾ, ਰਜਿੰਦਰ ਸਚਦੇਵਾ, ਸੰਜੇ ਗੋਇਲ, ਨਰਿੰਦਰ ਸ਼ੈਲੀ ਅਤੇ ਮਹਿਲਾ ਮੰਡਲ ਵੱਲੋਂ ਰੀਤੂ ਸੁਖੀਜਾ, ਅਲਕਾ ਅਹੂਜਾ, ਮੀਨੂੰ ਅਹੂਜਾ, ਰੁਪਾਲੀ ਕਾਲੜਾ, ਸੁਨੀਤਾ ਅਰੋੜਾ, ਸੋਨੀਆ ਚਾਵਲਾ, ਕਿਰਨ ਧਵਨ, ਰਾਜ ਸਚਦੇਵਾ ਆਦਿ ਹਾਜ਼ਰ ਸਨ।