ਖ਼ਰਾਬ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾ
ਖਰਾਬ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾ
Publish Date: Mon, 06 Oct 2025 03:55 PM (IST)
Updated Date: Tue, 07 Oct 2025 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਮੌਸਮ ਦੇ ਬਦਲੇ ਮਿਜ਼ਾਜ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਹੱਦ ਤਕ ਰਾਹਤ ਦਿੱਤੀ, ਉੱਥੇ ਦੂਜੇ ਪਾਸੇ ਕਿਸਾਨਾਂ ਦੀ ਚਿੰਤਾ ਵੀ ਵਧਾ ਕੇ ਰੱਖ ਦਿੱਤੀ। ਮੰਡੀਆਂ ’ਚ ਝੋਨਾ ਲੈ ਕੇ ਆਏ ਕਿਸਾਨਾਂ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਸਨ, ਸਵੇਰ ਸਮੇਂ ਹੋਈ ਬਰਸਾਤ ਕਾਰਨ ਮੰਡੀਆਂ ’ਚ ਬੈਠੇ ਕਿਸਾਨ ਆਪੋ ਆਪਣੇ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕਦੇ ਹੋਏ ਨਜ਼ਰ ਆਏ। ਜਦਕਿ ਇਸ ਵਾਰ ਕੁਝ ਦਿਨ ਪਹਿਲਾਂ ਵੀ ਜ਼ਿਆਦਾ ਮੀਂਹ ਆਉਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਪ੍ਰੰਤੂ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਬਚਾਅ ਰਿਹਾ ਹੁਣ ਮੀਂਹ ਨੇ ਉਨ੍ਹਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਫ਼ਸਲ ਹੁਣ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਮੌਸਮ ਦੇ ਇਕ ਦੇ ਦਮ ਬਦਲੇ ਮਿਜਾਜ ਨੇ ਠੰਡ ਵੱਲ ਰੁੱਖ ਕਰ ਲਿਆ ਹੈ। ਜਦ ਇਸ ਸਬੰਧੀ ਝੋਨਾ ਲੈ ਕੇ ਆਏ ਕੁਝ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣਾ ਝੋਨਾ ਮੰਡੀਆਂ ’ਚ ਲੈ ਕੇ ਆਏ ਸਨ ਤਾਂ ਜੋ ਸਰਕਾਰ ਦੇ ਮਾਪਦੰਡਾਂ ਅਨੁਸਾਰ ਝੋਨੇ ਦੀ ਨਮੀ ਸਹੀ ਹੋਣ ਤੇ ਇਸਦੀ ਜਲਦ ਤੋਂ ਜਲਦ ਬੋਲੀ ਕਰਵਾਈ ਜਾ ਸਕੇ, ਪ੍ਰੰਤੂ ਹੁਣ ਬਰਸਾਤ ਨੇ ਉਨ੍ਹਾਂ ਨੂੰ ਮੰਡੀਆਂ ’ਚ ਬੈਠਣ ਲਈ ਮਜ਼ਬੂਰ ਕਰ ਕੇ ਰੱਖ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ’ਚ ਵੀ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿਸਾਨ ਆਪਣੇ ਝੋਨੇ ਪਿਛੇਤੀਆਂ ਕਿਸਮਾਂ ਦੇ ਖੇਤਾਂ ਆਖਰੀ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਝੋਨੇ ਦੀ ਫਸਲ ਪੱਕ ਕੇ ਕਟਾਈ ਲਈ ਤਿਆਰ ਹੈ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨ ਆੜਤੀਆਂ ਅਤੇ ਲੇਬਰ ਦੇ ਨਾਲ ਨਾਲ ਸਮੂਹ ਵਰਗ ਦੀਆਂ ਉਮੀਦਾਂ ਇਸ ਨਾਲ ਜੁੜੀਆਂ ਹੁੰਦੀਆਂ ਹਨ।