ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 18 May 2026 05:40 PM (IST)
Updated Date: Tue, 19 May 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਯਾਦਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੰਗਰ ਪੱਤੀ ਧਨੌਲਾ ਹਾਲ ਆਬਾਦ ਦਾਨਗੜ੍ਹ ਨੇ ਬਿਆਨ ਤਹਿਰੀਰ ਕੀਤਾ ਕਿ 6 ਮਈ ਨੂੰ ਉਸਦੇ ਘਰ ਵਿੱਕੀ ਪੁੱਤਰ ਮਹਿੰਦਰ ਸਿੰਘ ਵਾਸੀ ਦਾਨਗੜ੍ਹ ਆਇਆ, ਜਿਸ ਕੋਲ ਕਹੀ ਸੀ, ਜੋ ਆਉਣ ਸਾਰ ਉਸਨੂੰ ਗਾਲੀ-ਗਲੋਚ ਕਰਨ ਲੱਗ ਪਿਆ। ਜਦ ਉਸਨੇ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਵਿੱਕੀ ਨੇ ਤਹਿਸ ’ਚ ਆ ਕੇ ਉਸਦੇ ਨਾਲ ਹੱਥੋ ਪਾਈ ਕਰਨ ਲੱਗ ਪਿਆ, ਹੱਥੋ ਪਾਈ ਕਰਦੇ ਹੋਏ ਵਿੱਕੀ ਉਕਤ ਨੇ ਹੱਥ ’ਚ ਫੜੀ ਕਹੀ ਨਾਲ ਉਸ ’ਤੇ ਵਾਰ ਕੀਤਾ ਤੇ ਉਸਦੀ ਕੁੱਟਮਾਰ ਕੀਤੀ। ਜਦੋਂ ਮੈਂ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਮੇਰੀ ਘਰਵਾਲੀ ਮੌਕਾ ਪਰ ਆ ਗਈ, ਜੋ ਆਪਣੇ ਹਥਿਆਰ ਕਹੀ ਸਮੇਤ ਮੌਕਾ ਤੋਂ ਭੱਜ ਗਿਆ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।