ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ
ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ
Publish Date: Sat, 16 May 2026 04:17 PM (IST)
Updated Date: Sun, 17 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਸੁਮਨ ਕੌਰ ਪਤਨੀ ਜਸਪਾਲ ਸਿੰਘ ਵਾਸੀ ਜਲੂਰ ਰੋਡ ਸੰਘੇੜਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਪਤੀ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਸੁਰਜੀਤ ਸਿੰਘ ਵਾਸੀ ਜਲੂਰ ਰੋਡ ਸੰਘੇੜਾ ਦੇ ਲਕਸਦੀਪ ਕੌਰ ਉਰਫ ਦੀਪ ਪਤਨੀ ਨਾਮਲੂਮ ਵਾਸੀ ਖੇੜੀ ਹਾਲ ਅਬਾਦ ਕਰਮਗੜ ਰੋਡ ਸੰਘੇੜਾ ਨਾਲ ਸਬੰਧ ਸਨ, ਜਿਸਨੂੰ ਉਸ ਦੇ ਪਤੀ ਨੇ ਘਰ ਦਾ ਸਮਾਨ ਤੇ ਘਰ ਦੇ ਕਾਫੀ ਗਹਿਣੇ ਵੇਚ ਕੇ ਪੈਸੇ ਦਿੱਤੇ ਸੀ ਜਦ ਉਸਦਾ ਪਤੀ ਉਧਾਰ ਦਿੱਤੇ ਪੈਸੇ ਉਕਤ ਔਰਤ ਪਾਸੋ ਮੰਗਦਾ ਸੀ ਤਾਂ ਉਹ ਮੁਦੱਈ ਦੇ ਪਤੀ ਨੂੰ ਗਾਲੀ ਗਲੋਚ ਕਰਦੀ ਸੀ। ਜਿਸ ਕਾਰਨ ਉਸ ਦੇ ਪਤੀ ਨੇ ਘਰ ’ਚ ਕੋਈ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।