ਕੁੱਟਮਾਰ ਕਰ ਕੇ ਬਾਈਕ ਖੋਹਣ ਵਾਲਿਆਂ ਦੇ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਕਰਕੇ ਮੋਟਰਸਾਇਕਲ ਖੋਹਣ ਵਾਲਿਆਂ ਦੇ ਖਿਲਾਫ਼ ਕੇਸ ਦਰਜ
Publish Date: Sat, 09 May 2026 06:23 PM (IST)
Updated Date: Sun, 10 May 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਕੁੱਟਮਾਰ ਕਰਕੇ ਮੋਟਰਸਾਈਕਲ ਖੋਹਕੇ ਫ਼ਰਾਰ ਹੋਣ ਵਾਲਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਦੱਈ ਮਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਤੀ ਨਹਿਰ ਵਾਲੀ ਟੱਲੇਵਾਲ ਨੇ ਬਿਆਨ ਕੀਤਾ ਕਿ ਉਹ 07 ਮਈ ਨੂੰ ਪਿੰਡ ਵਿਧਾਤੇ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਟੱਲੇਵਾਲ ਨੂੰ ਆ ਰਿਹਾ ਸੀ ਤਾਂ ਵਕਤ ਕਰੀਬ 8.30 ਵਜੇ ਰਾਤ ਦਾ ਹੋਵੇਗਾ, ਜਦ ਕਰਤਾਰ ਦਾਸ ਦੇ ਡੇਰੇ ਤੋਂ ਥੋੜਾ ਅੱਗੇ ਲੱਘਿਆ ਤਾਂ ਸੜਕ ਪਰ ਇੱਕ ਨਾ-ਮਾਲੂਮ ਵਿਅਕਤੀ ਖੜ੍ਹਾ ਸੀ, ਜਿਸਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਜਦ ਉਹ ਰੁਕਿਆ ਤਾਂ ਦੋ ਹੋਰ ਨਾ-ਮਾਲੂਮ ਵਿਅਕਤੀ ਆ ਗਏ ਤੇ ਉਸਦੀ ਕੁੱਟਮਾਰ ਕਰਕੇ ਉਸਦਾ ਮੋਟਰਸਾਈਕਲ ਖੋਹਕੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਮੁਦਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।