ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Thu, 30 Apr 2026 05:07 PM (IST)
Updated Date: Fri, 01 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਦਰਸ਼ਨ ਸਿੰਘ ਪੁੱਤਰ ਰਾਮ ਕ੍ਰਿਸ਼ਨ ਸਿੰਘ ਵਾਸੀ ਹਮੀਦੀ ਨੇ ਬਿਆਨ ਲਿਖਾਇਆ ਕਿ ਮਿਤੀ 27 ਅਪ੍ਰੈਲ ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਹਾਜ਼ਰ ਸੀ ਤਾਂ ਉਸਨੇ ਦੇਖਿਆ ਕਿ ਨਾਮਾਲੂਮ ਨਹਿੰਗ ਸਿੰਘਾਂ ਦੀ ਇੱਕ ਗੱਡੀ ਸਾਡੇ ਪਿੰਡ ਦੇ ਨਾਥ ਸਿੰਘ ਪੁੱਤਰ ਸੁਰਜੀਤ ਸਿੰਘ ਉਰਫ ਸੀਤਾ ਵਾਸੀ ਹਮੀਦੀ ਦੇ ਘਰ ਆਈ ਸੀ ਤਾਂ ਜਰਨੈਲ ਸਿੰਘ ਉਰਫ ਮਾੜਾ ਪੁੱਤਰ ਈਸ਼ਰ ਸਿਘ, ਲੱਖੀ ਪੁੱਤਰ ਜਰਨੈਲ ਸਿੰਘ ਉਰਫ ਮਾੜਾ, ਦਲਬੀਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਹਮੀਦੀ ਜਿਨ੍ਹਾਂ ਦੇ ਹੱਥਾਂ ’ਚ ਸੋਟੀਆਂ ਸਨ ਤੇ 5 ਨਾਮਾਲੂਮ ਵਿਅਕਤੀ ਨਿਹੰਗ ਸਿੰਘ ਜਿਨ੍ਹਾਂ ਦੇ ਹੱਥਾਂ ’ਚ ਬਰਛੇ ਸਨ, ਇਹ ਸਾਰੇ ਉਕਤਾਨ ਵਿਅਕਤੀ ਆਪਣੇ-ਆਪਣੇ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਆਏ, ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨ ’ਤੇ ਜਰਨੈਲ ਸਿੰਘ ਉਰਫ ਮਾੜਾ ਪੁੱਤਰ ਈਸ਼ਰ ਸਿਘ, ਲੱਖੀ ਪੁੱਤਰ ਜਰਨੈਲ ਸਿੰਘ ਉਰਫ ਮਾੜਾ, ਦਲਬੀਰ ਸਿੰਘ ਪੁੱਤਰ ਜਗਸੀਰ ਸਿਘ, ਨਾਥ ਸਿੰਘ ਪੁੱਤਰ ਸੁਰਜੀਤ ਸਿੰਘ ਉਰਫ ਸੀਤਾ, ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਹਮੀਦੀ ਤੇ 5 ਨਾ-ਮਾਲੂਮ ਵਿਅਕਤੀ (ਨਿਹੰਗ ਸਿੰਘ) ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।