103 ਪਾਬੰਦੀਸ਼ੁਦਾ ਗੋਲੀਆਂ ਸਣੇ ਦੋ ਕਾਬੂ, ਮਾਮਲਾ ਦਰਜ
103 ਪਾਬੰਦੀਸ਼ੁਦਾ ਗੋਲੀਆਂ ਸਣੇ ਦੋ ਕਾਬੂ, ਮਾਮਲਾ ਦਰਜ
Publish Date: Sat, 25 Apr 2026 05:35 PM (IST)
Updated Date: Sun, 26 Apr 2026 04:08 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਮੁਖੀ ਨਵਦੀਪ ਕੌਰ ਚਾਹਲ ਨੇ ਅਹੁਦਾ ਸੰਭਾਲਦਿਆਂ ਹੀ ਨਸ਼ਿਆਂ ਤਸਕਰਾਂ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ ਜਿਸ ਤਹਿਤ ਪੁਲਿਸ ਨੇ 103 ਨਸ਼ੀਲੀਆਂ ਗੋਲੀਆਂ ਸਮੇਤ ਦੋ ਜਣਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਪਾ ਦੀ ਮੁਖੀ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਸੱਕੀ ਪੁਰਸਾਂ ਦੇ ਸਬੰਧ ’ਚ ਬੱਸ ਸਟੈਂਡ ਢਿਲਵਾਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਜਗਤਾਰ ਸਿੰਘ ਉਰਫ ਕਾਲੀ ਪੁੱਤਰ ਗੇਜਾ ਸਿੰਘ ਵਾਸੀ ਲਾਲੂ ਪੱਤੀ ਢਿੱਲਵਾਂ ਅਤੇ ਜਸਨਦੀਪ ਸਿੰਘ ਉਰਫ ਜਸਨ ਪੁੱਤਰ ਰਾਮ ਸਿੰਘ ਵਾਸੀ ਨੰਦੀ ਬਸਤੀ ਢਿੱਲਵਾ ਜੋ ਬਾਹਰੋ ਨਸ਼ੀਲੀਆਂ ਗੋਲੀਆਂ ਸਸਤੇ ਭਾਅ ਤੇ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਨੇੜੇ ਯੂਨੀਵਰਸਿਟੀ ਸਮਸਾਨ ਘਾਟ ਢਿਲਵਾ ਵਿਚ ਆਪਣੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦੀ ਤਾਕ ਚ ਬੈਠੇ ਹਨ। ਜੇਕਰ ਹੁਣੇ ਹੀ ਸਮਸਾਨ ਘਾਟ ਢਿਲਵਾਂ ਵਿਖੇ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਰੇਡ ਕਰਕੇ ਦੋਸ਼ੀਆਂਨ ਨੂੰ 103 ਪਾਬੰਦੀਸ਼ੁਦਾ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਦੋਸ਼ੀਆਂਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁੱਖ ਮੁਨਸ਼ੀ ਕਮਲ ਕਿਸ਼ੋਰ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।