ਸ਼ਿਵਾਲਿਕ ਸਕੂਲ ਤਪਾ ਮੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ
ਸ਼ਿਵਾਲਿਕ ਸਕੂਲ ਤਪਾ ਮੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ
Publish Date: Tue, 12 May 2026 04:40 PM (IST)
Updated Date: Tue, 12 May 2026 04:42 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਸ਼ਿਵਾਲਿਕ ਪਬਲਿਕ ਸੀਨੀ.ਸੈਕੰ. ਸਕੂਲ ਤਪਾ ਮੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ। ਜਿਸ ’ਚ ਜਮਾਤ ਐਲਕੇਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪੀਰੀਅਡਿਕ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਵੰਡੇ ਗਏ, ਜਦਕਿ ਪਲੇਅ-ਵੇਅ, ਨਰਸਰੀ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਚਲਾਏ ਗਏ ਬੈਂਟੋ ਮੀਲ ਪਲਾਨ ਦੇ ਆਧਾਰ ’ਤੇ ਪਲੇਅ-ਵੇਅ ਤੋਂ ਦੂਜੀ ਜਮਾਤ ਤੱਕ ਦੀਆਂ ਮਾਤਾਵਾਂ ’ਚੋਂ ਮਦਰ ਆਫ ਦਿ ਮੰਥ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਨੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੌਸ਼ਟਿਕ ਖੁਰਾਕ ਅਤੇ ਨਿਯਮਿਤ ਪੜ੍ਹਾਈ ਦੇ ਮਹੱਤਵ ’ਤੇ ਜ਼ੋਰ ਦਿੱਤਾ।