ਆਰਥਿਕ ਤੰਗੀ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ: ਨੌਜਵਾਨ ਕਿਸਾਨ ਨੇ ਕਰਜ਼ੇ ਦੇ ਬੋਝ ਹੇਠ ਆ ਕੇ ਕੀਤੀ ਖੁਦਕੁਸ਼ੀ
ਪਿੰਡ ਕੜਿਆਲ ਦੇ ਨੌਜਵਾਨ ਕਿਸਾਨ ਅਤੇ ਨੰਬਰਦਾਰ ਬਲਜਿੰਦਰ ਸਿੰਘ (ਉਮਰ 34 ਸਾਲ) ਨੇ ਆਰਥਿਕ ਤੰਗੀ ਦੇ ਚਲਦੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕਸ਼ੀ ਕਰ ਲਈ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਦੇ ਦੋ ਬੇਟੇ ਹਨ। ਇੱਕ ਬੇਟਾ ਨੌ ਸਾਲ ਅਤੇ ਦੂਸਰਾ ਬੇਟਾ 12 ਸਾਲ ਦਾ ਹੈ।
Publish Date: Sun, 19 Apr 2026 03:49 PM (IST)
Updated Date: Sun, 19 Apr 2026 03:53 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਪਿੰਡ ਕੜਿਆਲ ਦੇ ਨੌਜਵਾਨ ਕਿਸਾਨ ਅਤੇ ਨੰਬਰਦਾਰ ਬਲਜਿੰਦਰ ਸਿੰਘ (ਉਮਰ 34 ਸਾਲ) ਨੇ ਆਰਥਿਕ ਤੰਗੀ ਦੇ ਚਲਦੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕਸ਼ੀ ਕਰ ਲਈ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਦੇ ਦੋ ਬੇਟੇ ਹਨ। ਇੱਕ ਬੇਟਾ ਨੌ ਸਾਲ ਅਤੇ ਦੂਸਰਾ ਬੇਟਾ 12 ਸਾਲ ਦਾ ਹੈ।
ਉਸ ਦਾ ਪਿਤਾ ਮੰਜੇ ’ਤੇ ਬਿਮਾਰ ਪਿਆ ਹੈ। ਛੋਟੇ ਬੇਟੇ ਦੇ ਦਿਲ ਦੇ ਵਿੱਚ ਸੁਰਾਗ ਹੈ ਅਤੇ ਮਾਤਾ ਵੀ ਬਿਮਾਰ ਹੈ, ਜਿਸ ਦੇ ਇਲਾਜ ’ਤੇ ਕਾਫ਼ੀ ਖਰਚ ਹੋ ਗਿਆ ਸੀ। ਉਸ ਉੱਤੇ ਕੋਆਪਰੇਟਿਵ ਸੁਸਾਇਟੀ ਬੈਂਕ ਅਤੇ ਆੜਤੀਏ ਦਾ ਲਗਪਗ 17 ਲੱਖ ਰੁਪਏ ਦਾ ਕਰਜ਼ਾ ਹੈ। ਜਿਸ ਕਾਰਨ ਇਹ ਲਗਾਤਾਰ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲਦਾ ਆ ਰਿਹਾ ਸੀ, ਇਸੇ ਪਰੇਸ਼ਾਨੀ ਕਾਰਨ ਬਲਜਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬਲਜਿੰਦਰ ਸਿੰਘ ਦੇ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈ। ਉਨ੍ਹਾਂ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਸ ਦਾ ਕਰਜ਼ਾ ਮੁਆਫ ਕੀਤਾ ਜਾਵੇ।