ਜੀਐੱਨਐੱਮ ਤੇ ਏਐੱਨਐੱਮ ਦੇ ਪਹਿਲੇ ਸਾਲ ਦੇ ਨਤੀਜੇ ਐਲਾਨੇ
ਜੀਐਨਐਮ 'ਤੇ ਏਐਨਐਮ ਦੇ ਪਹਿਲੇ ਸਾਲ ਦੇ ਨਤੀਜੇ ਘੋਸ਼ਿਤ
Publish Date: Wed, 11 Mar 2026 05:03 PM (IST)
Updated Date: Wed, 11 Mar 2026 05:06 PM (IST)
- ਜੀਐੱਨਐੱਮ ’ਚੋਂ ਅਰਸ਼ਦੀਪ ਤੇ ਏਐੱਨਐੱਮ ’ਚੋਂ ਸਨੇਹਾ ਨੇ ਮਾਰੀ ਬਾਜ਼ੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਥਾਨਕ ਰਹਿਬਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਜੀਐੱਨਐੱਮ ਅਤੇ ਏਐੱਨਐੱਮ ਦੇ ਪਹਿਲੇ ਸਾਲ ਦੇ ਨਤੀਜੇ ਹਾਲ ਹੀ ਵਿੱਚ ਐਲਾਨੇ ਗਏ। ਨਤੀਜਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਂ ਰੋਸ਼ਨ ਕੀਤਾ। ਜੀਐੱਨਐੱਮ ਪਹਿਲਾ ਸਾਲ ਵਿੱਚ ਅਰਸ਼ਦੀਪ ਕੌਰ ਨੇ 381 ਅੰਕ ਪ੍ਰਾਪਤ ਕਰ ਕੇ ਪਹਿਲਾ, ਨਵਜੋਤ ਕੌਰ ਨੇ 367 ਅੰਕ ਲੈ ਕੇ ਦੂਜਾ ਅਤੇ ਪਵਨਪ੍ਰੀਤ ਕੌਰ ਨੇ 361 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਏਐੱਨਐੱਮ ਪਹਿਲਾ ਸਾਲ ਵਿੱਚ ਸਨੇਹਾ ਨੇ 586 ਅੰਕ ਪ੍ਰਾਪਤ ਕਰ ਕੇ ਪਹਿਲਾ, ਸਿਮਰਨਜੀਤ ਕੌਰ ਨੇ 578 ਅੰਕ ਲੈ ਕੇ ਦੂਜਾ ਅਤੇ ਜਸਬੀਰ ਕੌਰ ਨੇ 577 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਐੱਮਐੱਸ ਖਾਨ ਨੇ ਸਭ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹੀ ਜੀਵਨ ਵਿੱਚ ਕਾਮਯਾਬੀ ਮਿਲਦੀ ਹੈ। ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਵੀ ਵਿਦਿਆਰਥਣਾਂ ਦੀ ਇਸ ਉਪਲਬਧੀ ’ਤੇ ਖੁਸ਼ੀ ਜਤਾਈ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।