ਮਾਲੇਰਕੋਟਲਾ ਦੇ ਇਤਿਹਾਸ ਦੀ ਵਿਰਾਸਤ ਮੋਤੀ ਬਾਜ਼ਾਰ ਨੂੰ ਬਚਾ ਕੇ ਰੱਖਣ ਦੀ ਅਹਿਮ ਜ਼ਰੂਰਤ : ਡੀਸੀ
ਅਸ਼ਵਨੀ ਸੋਢੀ, ਮਾਲੇਰਕੋਟਲਾ : ਮਾਲੇਰਕੋਟਲਾ ਦੇ ਨਵਾਬ ਵੱਲੋਂ ਮੋਤੀ ਬਾਜ਼ਾਰ ਦੀ ਸਥਾਪਨਾ ਕੀਤੀ ਗਈ ਸੀ। ਮੋਤੀ ਬਾਜ਼ਾਰ 'ਚ ਸਾ ਅਸ਼ਵਨੀ ਸੋਢੀ, ਮਾਲੇਰਕੋਟਲਾ : ਮਾਲੇਰਕੋਟਲਾ ਦੇ ਨਵਾਬ ਵੱਲੋਂ ਮੋਤੀ ਬਾਜ਼ਾਰ ਦੀ ਸਥਾਪਨਾ ਕੀਤੀ ਗਈ ਸੀ। ਮੋਤੀ ਬਾਜ਼ਾਰ 'ਚ ਸਾ
Publish Date: Mon, 17 Jan 2022 06:22 PM (IST)
Updated Date: Mon, 17 Jan 2022 06:22 PM (IST)

ਅਸ਼ਵਨੀ ਸੋਢੀ, ਮਾਲੇਰਕੋਟਲਾ : ਮਾਲੇਰਕੋਟਲਾ ਦੇ ਨਵਾਬ ਵੱਲੋਂ ਮੋਤੀ ਬਾਜ਼ਾਰ ਦੀ ਸਥਾਪਨਾ ਕੀਤੀ ਗਈ ਸੀ। ਮੋਤੀ ਬਾਜ਼ਾਰ 'ਚ ਸਾਰੀਆਂ ਇਮਾਰਤਾਂ ਇੱਕੋ ਹੀ ਨਕਸ਼ੇ 'ਤੇ ਬਣਾਈਆਂ ਗਈਆਂ ਸਨ। ਉਸ ਸਮੇਂ ਦੇ ਮੋਤੀ ਬਾਜ਼ਾਰ ਨੂੰ ਪੰਜਾਬ ਵਿਚ ਸਭ ਤੋਂ ਵਧੀਆ ਬਾਜ਼ਾਰ ਵਜੋਂ ਜਾਣਿਆ ਜਾਂਦਾ ਸੀ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਦੱਸਿਆ ਕਿ ਮੋਤੀ ਬਾਜ਼ਾਰ ਦੀਆਂ ਕੁਝ ਇਮਾਰਤਾਂ ਸਮਾਂ ਬੀਤਣ ਨਾਲ ਢਹਿ ਗਈਆਂ ਅਤੇ ਕੁੱਝ ਨੂੰ ਢਾਹ ਦਿੱਤਾ ਗਿਆ। ਮੌਜੂਦਾ ਸਮੇਂ ਪੁਰਾਣੀਆਂ ਇਮਾਰਤਾਂ 'ਚੋਂ ਕੁੱਝ ਹੀ ਇਮਾਰਤਾਂ ਬਚੀਆਂ ਹਨ। ਮਾਲੇਰਕੋਟਲਾ ਦੇ ਇਤਿਹਾਸ ਦੀ ਇਸ ਵਿਰਾਸਤ ਨੂੰ ਬਚਾ ਕੇ ਰੱਖਣ ਦੀ ਅਹਿਮ ਜ਼ਰੂਰਤ ਹੈ। ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਵੱਲੋਂ ਮਾਲੇਰਕੋਟਲਾ ਦੇ ਵਿਰਸੇ ਨੂੰ ਬਚਾਏ ਰੱਖਣ ਲਈ ਹੁਕਮ ਜਾਰੀ ਕੀਤੇ ਹਨ ਕਿ ਮੋਤੀ ਬਾਜ਼ਾਰ ਮਾਲੇਰਕੋਟਲਾ ਵਿਖੇ ਜੋ ਪੁਰਾਣੀਆਂ ਇਮਾਰਤਾਂ ਹਨ, ਉਨ੍ਹਾਂ ਦਾ ਨਗਰ ਕੌਂਸਲ, ਮਾਲੇਰਕੋਟਲਾ ਵੱਲੋਂ ਮੁਕੰਮਲ ਰਿਕਾਰਡ ਸਮੇਤ ਤਸਵੀਰਾਂ ਤਿਆਰ ਕਰ ਕੇ ਰੱਖਿਆ ਜਾਵੇ। ਨਗਰ ਕੌਂਸਲ ਵੱਲੋਂ ਇਨ੍ਹਾਂ ਇਮਾਰਤਾਂ ਨੂੰ ਜਿਉਂ ਤੇ ਤਿਉਂ ਹੀ ਸੁਰੱਖਿਅਤ ਰੱਖਿਆ ਦਾ ਮਤਾ ਪਾਇਆ ਜਾਵੇ। ਜੇਕਰ ਵਿਰਾਸਤੀ ਇਮਾਰਤ ਵਿਚ ਕੋਈ ਇਮਾਰਤ ਢਹਿ ਜਾਂਦੀ ਹੈ ਤਾਂ ਪਹਿਲਾਂ ਵਾਲੇ ਰੂਪ ਵਿਚ ਹੀ ਉਸ ਦੀ ਮੁੜ ਉਸਾਰੀ ਕੀਤੀ ਜਾਵੇ। ਮੋਤੀ ਬਾਜ਼ਾਰ ਮਾਲੇਰਕੋਟਲਾ ਵਿਖੇ ਜੇਕਰ ਕੋਈ ਨਵੀਂ ਇਮਾਰਤ ਸਥਾਪਤ ਕੀਤੀ ਜਾਂਦੀ ਹੈ ਤਾਂ ਉਸ ਦਾ ਬਾਹਰਲਾ ਨਕਸਾ (ਦਿਖ) ਪੁਰਾਣੀ ਇਮਾਰਤ ਦੀ ਰੂਪ ਰੇਖਾ 'ਤੇ ਹੀ ਰੱਖੀ ਜਾਣੀ ਹੋਵੇਗੀ ਅਤੇ ਇਸ ਅਨੁਸਾਰ ਹੀ ਨਗਰ ਕੌਂਸਲ, ਮਾਲੇਰਕੋਟਲਾ ਵੱਲੋਂ ਉਸ ਦਾ ਨਕਸ਼ਾ ਪਾਸ ਕੀਤਾ ਜਾਵੇਗਾ। ਕੋਈ ਵੀ ਇਮਾਰਤ ਪੁਰਾਣੀਆਂ ਇਮਾਰਤਾਂ ਮੁਤਾਬਕ ਦੇ ਮੰਜ਼ਿਲ ਤੋਂ ਵੱਧ ਨਹੀਂ ਹੋਵੇਗੀ।