30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
30 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Fri, 01 May 2026 05:33 PM (IST)
Updated Date: Sat, 02 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਪ੍ਰੇਮ ਪ੍ਰਧਾਨ ਮਾਰਕਿਟ ਬਰਨਾਲਾ ਪੁੱਜੀ, ਜਿਥੇ ਇੱਕ ਮੋਨਾ ਨੋਜਵਾਨ ਦਿਖਾਈ ਦਿੱਤਾ, ਜਿਸਨੂੰ ਪੁੱਛਣ ਤੇ ਉਸਨੇ ਆਪਣਾ ਨਾਮ ਸਨੀ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਰਾਮਬਾਗ ਦੀ ਬੈਕਸਾਇਡ ਬਰਨਾਲਾ ਦੱਸਿਆ। ਜਿਸ ਦੇ ਹੱਥ ’ਚ ਫੜੇ ਲਿਫਾਫੇ ਪਲਾਸਟਿਕ ਰੰਗ ਚਿੱਟਾ ਨੂੰ ਚੈਕ ਕੀਤਾ, ਜਿਸ ’ਚੋਂ 30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।