ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਦਿੱਤਾ ਧਰਨਾ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਦਿੱਤਾ ਧਰਨਾ
Publish Date: Thu, 07 May 2026 06:21 PM (IST)
Updated Date: Fri, 08 May 2026 04:12 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਗੂ ਦਲਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅੱਗੇ ਧਰਨਾਂ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਦਲਜੀਤ ਕੌਰ, ਜਸਪਾਲ ਕੌਰ, ਕਿਰਨ ਰਾਣੀ ਆਦਿ ਨੇ ਕਿਹਾ ਕਿ 2019 ਤੋਂ ਲੜਾਈ ਕਰਕੇ ਆਪਣੇ ਜੋ ਮੋਬਾਈਲ ਪ੍ਰਾਪਤ ਕੀਤੇ ਸਨ ਜੋ ਸਾਡੇ ਮਹਿਕਮੇ ਵੱਲੋਂ ਇਹ ਫੋਨ ਡਰੱਗ ਸਰਵੇ ਨੂੰ ਦਿੱਤੇ ਗਏ। ਹੁਣ ਉਹ ਇਹ ਵਰਤੋਯੋਗ ਫ਼ੋਨ ਨਹੀਂ ਲੈਣਗੀਆਂ। ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਆਂਗਨਵਾੜੀ ਵਰਕਰ ਨੂੰ 200 ਰੁਪਏ ਤੇ ਹੈੱਲਪਰ ਨੂੰ 100 ਰੁਪਏ ਦਿੱਤਾ ਜਾਵੇ। ਆਂਗਨਵਾੜੀ ਸੈਂਟਰਾਂ ’ਚ ਰਾਸ਼ਨ ਦੀ ਸਪਲਾਈ ਸਰਕਾਰੀ ਏਜੰਸੀਆਂ ਦੁਆਰਾ ਦੇਣ ਦਾ ਵਾਧਾ ਕੀਤਾ ਜਾਵੇ ਆਦਿ। ਆਗੂਆਂ ਚਿਤਾਵਨੀ ਦਿੰਦਿਆਂ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।