ਧਨੌਲਾ ਵਿਖੇ ਮੀਂਹ ਨੇ ਕੀਤੀ ਜਲਥਲ
ਸ਼ਨਿੱਚਰਵਾਰ ਦੁਪਹਿਰ ਸਮੇਂ ਹੋਈ ਬਰਸਾਤ ਨੇ ਜਿੱਥੇ ਸ਼ਹਿਰਾਂ 'ਚ ਪਾਣੀ-ਪਾਣੀ ਕਰ ਦਿੱਤਾ, ਉੱਥੇ ਮੰਡੀ ਧਨੌਲਾ ਨੂੰ ਵੀ ਜਲਥਲ ਕਰ ਦਿੱਤਾ। ਪੰਜ ਦਿਨਾਂ ਤੋਂ ਹੋਏ ਮੌਸਮ ਖ਼ਰਾਬ ਨੇ ਸ਼ਨਿੱਚਰਵਾਰ ਨੂੰ ਦੁਪਹਿਰੇ ਉਸ ਵੇਲੇ ਨੱਕ 'ਚ ਦਮ ਕਰ ਦਿੱਤਾ, ਜਦੋਂਕਿ ਹੋਈ ਮੋਹਲੇਧਾਰ ਬਾਰਸ਼ ਨੇ ਇਕ ਘੰਟੇ 'ਚ ਧਨੌਲਾ ਨੂੰ ਜਲਥਲ ਕਰ ਦਿੱਤਾ। ਚਾਰ ਚੁਫੇਰੇ ਪਾਣੀ ਭਰ ਗਿਆ। ਇਹ ਪਾਣੀ ਧਨੌਲਾ ਦੀ ਮੇਨ ਬਾਜ਼ਾਰ, ਗੁਰਦੁਆਰਾ ਰਾਮਸਰ ਰੋਡ, ਬੱਸ ਸਟੈਂਡ ਤੇ ਰਿਵਾਰੀ ਮੁਹੱਲੇ ਦੀਅ
Publish Date: Sat, 08 Jan 2022 05:00 PM (IST)
Updated Date: Sat, 08 Jan 2022 05:00 PM (IST)
ਕਰਮਜੀਤ ਸਿੰਘ ਸਾਗਰ, ਧਨੌਲਾ : ਸ਼ਨਿੱਚਰਵਾਰ ਦੁਪਹਿਰ ਸਮੇਂ ਹੋਈ ਬਰਸਾਤ ਨੇ ਜਿੱਥੇ ਸ਼ਹਿਰਾਂ 'ਚ ਪਾਣੀ-ਪਾਣੀ ਕਰ ਦਿੱਤਾ, ਉੱਥੇ ਮੰਡੀ ਧਨੌਲਾ ਨੂੰ ਵੀ ਜਲਥਲ ਕਰ ਦਿੱਤਾ। ਪੰਜ ਦਿਨਾਂ ਤੋਂ ਹੋਏ ਮੌਸਮ ਖ਼ਰਾਬ ਨੇ ਸ਼ਨਿੱਚਰਵਾਰ ਨੂੰ ਦੁਪਹਿਰੇ ਉਸ ਵੇਲੇ ਨੱਕ 'ਚ ਦਮ ਕਰ ਦਿੱਤਾ, ਜਦੋਂਕਿ ਹੋਈ ਮੋਹਲੇਧਾਰ ਬਾਰਸ਼ ਨੇ ਇਕ ਘੰਟੇ 'ਚ ਧਨੌਲਾ ਨੂੰ ਜਲਥਲ ਕਰ ਦਿੱਤਾ। ਚਾਰ ਚੁਫੇਰੇ ਪਾਣੀ ਭਰ ਗਿਆ। ਇਹ ਪਾਣੀ ਧਨੌਲਾ ਦੀ ਮੇਨ ਬਾਜ਼ਾਰ, ਗੁਰਦੁਆਰਾ ਰਾਮਸਰ ਰੋਡ, ਬੱਸ ਸਟੈਂਡ ਤੇ ਰਿਵਾਰੀ ਮੁਹੱਲੇ ਦੀਆਂ ਸਾਰੀਆਂ ਗਲੀਆਂ 'ਚ ਦੋ-ਦੋ ਫੁੱਟ ਪਾਣੀ ਭਰ ਗਿਆ।