ਇਕ ਪਰਿਵਾਰ, ਤਿੰਨ ਕੌਂਸਲਰ, ਸੁਹਰਾ ਤੇ ਪਤੀ ਤੋਂ ਬਾਅਦ ਹੁਣ ਮਮਤਾ ਗਰਗ ਦੀ ਵਾਰੀ
ਇੱਕ ਪਰਿਵਾਰ, ਤਿੰਨ ਕੌਂਸਲਰ, ਸੁਹਰਾ ਤੇ ਪਤੀ ਤੋਂ ਬਾਅਦ ਹੁਣ ਮਮਤਾ ਗਰਗ ਦੀ ਵਾਰੀ
Publish Date: Fri, 22 May 2026 06:27 PM (IST)
Updated Date: Sat, 23 May 2026 04:10 AM (IST)

: ਵਾਰਡ 41 ’ਚ ਬਣ ਸਕਦਾ ਹੈ ਇਤਿਹਾਸ - ਰਘਬੀਰ ਪ੍ਰਕਾਸ਼ ਗਰਗ ਤੇ ਨਰਿੰਦਰ ਗਰਗ ਨੀਟਾ ਪਿਓ ਪੁੱਤਰ ਰਹਿ ਚੁੱਕਿਆ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਆਸਤ ’ਚ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਭਾਵਨਾ ਅਤੇ ਜਨਤਾ ਨਾਲ ਜੁੜਾਅ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਰਹਿੰਦਾ ਹੈ। ਬਰਨਾਲਾ ਸ਼ਹਿਰ ’ਚ ਅਜਿਹਾ ਹੀ ਇੱਕ ਅਨੋਖਾ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਵਾਰਡ ਨੰਬਰ 41 ’ਚ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ ’ਚ ਉੱਤਰੀ ਸਨੇਹ ਲਤਾ ਉਰਫ਼ ਮਮਤਾ ਗਰਗ ਜੇਕਰ ਜਿੱਤਦੀ ਹੈ ਤਾਂ ਬਰਨਾਲਾ ਦੀ ਸਿਆਸੀ ਇਤਿਹਾਸ ’ਚ ਇੱਕ ਅਜਿਹਾ ਰਿਕਾਰਡ ਬਣੇਗਾ ਜੋ ਸ਼ਾਇਦ ਹੀ ਕਦੇ ਪਹਿਲਾਂ ਬਣਿਆ ਹੋਵੇ। — ਇੱਕੋ ਪਰਿਵਾਰ ’ਚੋਂ ਤਿੰਨ ਨਗਰ ਕੌਂਸਲਰ। ਸੁਹਰੇ ਤੋਂ ਸ਼ੁਰੂ ਹੋਈ ਸੇਵਾ ਦੀ ਕਹਾਣੀ ਇਸ ਪਰਿਵਾਰ ਦੀ ਸਿਆਸੀ ਸਫ਼ਰ ਦੀ ਸ਼ੁਰੂਆਤ ਭਾਜਪਾ ਦੇ ਉੱਘੇ ਆਗੂ ਰਘਬੀਰ ਪ੍ਰਕਾਸ਼ ਗਰਗ ਤੋਂ ਹੋਈ ਜੋ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਰਹੇ। ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਵਾਰਡ ਵਾਸੀਆਂ ਦੀ ਸੇਵਾ ਨੂੰ ਸਭ ਤੋਂ ਉੱਪਰ ਰੱਖਿਆ ਤੇ ਪਾਰਟੀ ’ਚ ਆਪਣੀ ਖਾਸ ਥਾਂ ਬਣਾਈ। ਫਿਰ ਉਨ੍ਹਾਂ ਦੇ ਪੁੱਤਰ ਤੇ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਨਰਿੰਦਰ ਗਰਗ ਨੀਟਾ ਨੇ ਇਹ ਵਿਰਾਸਤ ਅੱਗੇ ਤੋਰੀ ਤੇ ਉਹ ਵੀ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਰਹੇ। ਦੋਵੇਂ ਪਿਉ-ਪੁੱਤਰ ਵਾਰਡ ਵਾਸੀਆਂ ਦੇ ਮਨਾਂ ਵਿੱਚ ਆਪਣੀ ਕਾਬਲੀਅਤ ਤੇ ਸੇਵਾ ਭਾਵਨਾ ਨਾਲ ਖਾਸ ਥਾਂ ਬਣਾਉਣ ’ਚ ਕਾਮਯਾਬ ਰਹੇ। : ਹੁਣ ਮਮਤਾ ਗਰਗ ਦੀ ਵਾਰੀ ਹੁਣ ਇਸ ਸੇਵਾ ਦੀ ਮਸ਼ਾਲ ਪਰਿਵਾਰ ਦੀ ਨੂੰਹ ਸਨੇਹ ਲਤਾ ਉਰਫ਼ ਮਮਤਾ ਗਰਗ ਦੇ ਹੱਥਾਂ ’ਚ ਆਈ ਹੈ। ਉਹ ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਮੈਦਾਨ ’ਚ ਹਨ। ਪਰਿਵਾਰ ਦੀ ਸਾਖ਼, ਸੁਹਰੇ ਤੇ ਪਤੀ ਦੇ ਕੀਤੇ ਕੰਮਾਂ ਦੀ ਵਿਰਾਸਤ ਤੇ ਆਪਣੇ ਖੁਦ ਦੇ ਮਿੱਠੇ ਸੁਭਾਅ ਕਾਰਨ ਵਾਰਡ ਵਾਸੀਆਂ ’ਚ ਉਨ੍ਹਾਂ ਲਈ ਜ਼ਬਰਦਸਤ ਹਮਾਇਤ ਦੇਖੀ ਜਾ ਰਹੀ ਹੈ। ਵਾਰਡ ਵਾਸੀਆਂ ਦਾ ਸਾਫ਼ ਕਹਿਣਾ ਹੈ ਕਿ ਮਮਤਾ ਗਰਗ ਦੀ ਜਿੱਤ ਤੈਅ ਹੈ, ਬੱਸ ਮੋਹਰ ਲੱਗਣੀ ਬਾਕੀ ਹੈ। --ਸੁਝਵਾਨ, ਮਿਹਨਤੀ ਤੇ ਬੇਦਾਗ਼ ਉਮੀਦਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਮਮਤਾ ਗਰਗ ਨੂੰ ਵਾਰਡ ਨੰਬਰ 41 ਤੋਂ ਸੁਝਵਾਨ, ਪੜ੍ਹੀ-ਲਿਖੀ, ਮਿਹਨਤੀ, ਇਮਾਨਦਾਰ, ਬੇਦਾਗ਼ ਤੇ ਸਰਬ ਸਾਂਝੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ। ਪਾਰਟੀ ਦਾ ਨਾਅਰਾ ਹੈ ਵਿਕਾਸ ਕੀਤਾ ਹੈ, ਵਿਕਾਸ ਕਰਾਂਗੇ, ਨਾਲ ਖੜੇ ਹਾਂ ਨਾਲ ਖੜਾਂਗੇ। ਮਮਤਾ ਗਰਗ ਨੇ ਵਾਰਡ ਵਾਸੀਆਂ ਨੂੰ ਵਾਅਦਾ ਕੀਤਾ ਹੈ ਕਿ ਉਹ 24 ਘੰਟੇ ਵਾਰਡ ਦੀ ਸੇਵਾ ਲਈ ਤਿਆਰ ਰਹਿਣਗੇ ਅਤੇ ਵਾਰਡ ਦੇ ਸਰਵਪੱਖੀ ਵਿਕਾਸ ਅਤੇ ਉੱਨਤੀ ਲਈ ਕੋਈ ਕਸਰ ਨਹੀਂ ਛੱਡਣਗੇ। -ਵਾਰਡ 41 ’ਚ ਚੋਣ ਮਾਹੌਲ ਗਰਮ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ’ਚ ਵਾਰਡ ਨੰਬਰ 41 ’ਚ ਚੋਣ ਮਾਹੌਲ ਖਾਸਾ ਗਰਮ ਹੈ। ਨਰਿੰਦਰ ਗਰਗ ਨੀਟਾ ਖੁਦ ਆਪਣੀ ਧਰਮ ਪਤਨੀ ਦੀ ਜਿੱਤ ਲਈ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲ ਰਹੇ ਹਨ। ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਾਰਟੀ ਕਾਰਕੁਨਾਂ ’ਚ ਵੀ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਜੇਕਰ 26 ਮਈ ਨੂੰ ਮਮਤਾ ਗਰਗ ਜਿੱਤਦੀਆਂ ਹਨ ਤਾਂ ਬਰਨਾਲਾ ਦੀ ਸਿਆਸੀ ਤਵਾਰੀਖ਼ ਵਿੱਚ ਇਹ ਪਰਿਵਾਰ ਉਸ ਮੁਕਾਮ ਤੇ ਪਹੁੰਚ ਜਾਵੇਗਾ ਜਿੱਥੇ ਪਹੁੰਚਣਾ ਬਹੁਤ ਘੱਟ ਪਰਿਵਾਰਾਂ ਦੇ ਨਸੀਬ ਵਿੱਚ ਹੁੰਦਾ ਹੈ।