ਐਡਵੋਕੇਟ ਧੀਰਜ ਕੁਮਾਰ ਲੀਗਲ ਸੈੱਲ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਐਡਵੋਕੇਟ ਧੀਰਜ ਕੁਮਾਰ ਲੀਗਲ ਸੈੱਲ ‘ਆਪ’ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Publish Date: Wed, 01 Apr 2026 07:02 PM (IST)
Updated Date: Wed, 01 Apr 2026 07:04 PM (IST)

- ਗੁਰਪ੍ਰੀਤ ਸਿੰਘ ਕਾਲੀਆ ਦੂਜੀ ਵਾਰ ਬਣੇ ਜ਼ਿਲ੍ਹਾ ਸਕੱਤਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਇੰਚਾਰਜ ਮਨੀਸ਼ ਸ਼ਿਸ਼ੋਦੀਆ ਵੱਲੋਂ ਧੀਰਜ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀ ਬਰਨਾਲਾ ਨੂੰ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਲੀਗਲ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਲੀਆ ਐਡਵੋਕੇਟ ਨੂੰ ਦੂਜੀ ਵਾਰ ਲੀਗਲ ਸੈੱਲ ਜ਼ਿਲ੍ਹਾ ਬਰਨਾਲਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਾਲ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ, ਪਾਰਸਦੀਪ ਕੁਮਾਰ ਐਡਵੋਕੇਟ ਤੇ ਪੰਕਜ ਸਿੰਗਲਾ ਐਡਵੋਕੇਟ ਤਪਾ ਵਾਲੇ ਨੂੰ ਲੀਗਲ ਸੈੱਲ ਜ਼ਿਲ੍ਹਾ ਬਰਨਾਲਾ ਦੇ ਵਾਈਸ ਪ੍ਰਧਾਨ, ਅਮਨਦੀਪ ਸ਼ਰਮਾ ਐਡਵੋਕੇਟ, ਜਸਪ੍ਰੀਤ ਗਿੱਲ ਐਡਵੋਕੇਟ ਤੇ ਪੁਲਕਿਤ ਐਡਵੋਕੇਟ ਨੂੰ ਲੀਗਲ ਸੈੱਲ ਜ਼ਿਲ੍ਹਾ ਬਰਨਾਲਾ ਦੇ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਚੈਰੀ ਐਡਵੋਕੇਟ ਨੂੰ ਲੀਗਲ ਸੈੱਲ ਸਬ ਡਵੀਜ਼ਨ ਭਦੌੜ ਦਾ ਪ੍ਰਧਾਨ, ਜਸਵਿੰਦਰ ਕੌਰ ਐਡਵੋਕੇਟ ਨੂੰ ਲੀਗਲ ਸੈੱਲ ਸਬ ਡਵੀਜ਼ਨ ਭਦੌੜ ਦੀ ਸਕੱਤਰ ਤੇ ਮਨਦੀਪ ਸਿੰਘ ਸਹਿਜੜਾ ਐਡਵੋਕੇਟ ਨੂੰ ਲੀਗਲ ਸੈੱਲ ਸਬ ਡਵੀਜ਼ਨ ਮਹਿਲ ਕਲਾਂ ਦਾ ਪ੍ਰਧਾਨ ਤੇ ਅਮਨਦੀਪ ਸਿੰਘ ਸਿੰਮਕ ਐਡਵੋਕੇਟ ਨੂੰ ਲੀਗਲ ਸੈੱਲ ਸਬ ਡਵੀਜ਼ਨ ਮਹਿਲ ਕਲਾਂ ਦਾ ਸਕੱਤਰ ਨਿਯੁਕਤ ਕਰ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਬਰਨਾਲਾ ਬਾਰ ਦੇ ਵਕੀਲਾਂ ’ਚ ਖੁਸ਼ੀ ਦਾ ਮਾਹੌਲ ਹੈ ਤੇ ਐਡਵੋਕੇਟ ਨਿਤਿਨ ਬਾਂਸਲ, ਰਜਨੀਸ਼ ਕੁਮਾਰ, ਹਰਮਨਦੀਪ ਜੱਸੜ, ਮਹੇਸ਼ ਗੋਇਲ, ਸਿਮਰਨਜੀਤ ਕੌਰ, ਖੁਸ਼ਾਂਤ ਸਿੰਗਲਾ, ਤਾਰੁਸ਼ ਗੋਇਲ, ਕੀਰਤ ਕੌਸ਼ਲ, ਚੰਦਰ ਸ਼ੇਖਰ, ਅਰੁਣਜੀਤ ਗਰੇਵਾਲ ਵੱਲੋਂ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ, ਮੈਂਬਰ ਪਾਰਲੀਮੈਂਟ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ, ਲਾਭਸਿੰਘ ਉਗੋਕੇ ਐਮ.ਐਲ.ਏ. ਭਦੌੜ ਅਤੇ ਕੁਲਵੰਤ ਸਿੰਘ ਪੰਡੋਰੀ ਐੱਮਐੱਲਏ ਮਹਿਲ ਕਲਾਂ ਦਾ ਧੰਨਵਾਦ ਕੀਤਾ ਗਿਆ।