ਸੁਰਜੀਤ ਕੌਰ ਦੀ ਯਾਦ ’ਚ ਸਰਕਾਰੀ ਸਕੂਲ ਨੂੰ ਏਸੀ ਭੇਟ
ਸੁਰਜੀਤ ਕੌਰ ਦੀ ਯਾਦ 'ਚ ਸਰਕਾਰੀ ਸਕੂਲ ਸ਼ਾਹਪੁਰ ਕਲਾਂ ਨੂੰ ਏਸੀ ਦਾਨ
Publish Date: Wed, 13 May 2026 03:59 PM (IST)
Updated Date: Wed, 13 May 2026 04:00 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਸ਼ਲਾਘਾਯੋਗ ਉਦਾਹਰਨ ਪੇਸ਼ ਕਰਦਿਆਂ ਸਾਬਕਾ ਸਰਪੰਚ ਭਾਗ ਸਿੰਘ ਦੇ ਪਰਿਵਾਰ ਵੱਲੋਂ ਸਵ. ਸੁਰਜੀਤ ਕੌਰ ਪਤਨੀ ਨਿਰੰਜਨ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹਪੁਰ ਕਲਾਂ ਨੂੰ ਏਸੀ ਭੇਟ ਕੀਤਾ। ਸੇਵਾ ਮੁਕਤ ਲੈਕਚਰਾਰ ਮਲਕੀਤ ਸਿੰਘ ਗਾਂਧੀ ਨੇ ਕਿਹਾ ਕਿ ਸਿੱਖਿਆ ਦੇ ਮੰਦਰਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਮਾਗਮ ਦੌਰਾਨ ਸੇਵਾ ਮੁਕਤ ਕਾਨੂੰਗੋ ਹੰਸਰਾਜ ਸਿੰਘ ਨੇ ਪਰਿਵਾਰ ਦੀ ਨਿਮਰਤਾ ਅਤੇ ਦਾਨੀ ਸੁਭਾਉ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪਰਿਵਾਰ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਹ ਸੇਵਾ ਅਤੇ ਸਹਿਯੋਗ ਦਾ ਵਿਰਸਾ ਵੱਡਿਆਂ ਤੋਂ ਮਿਲਿਆ ਹੈ ਅਤੇ ਅੱਜ ਸਕੂਲ ਨੂੰ ਦਿੱਤਾ ਗਿਆ ਏ.ਸੀ. ਬੱਚਿਆਂ ਲਈ ਗਰਮੀ ਦੇ ਮੌਸਮ ਵਿੱਚ ਵੱਡੀ ਸਹੂਲਤ ਸਾਬਤ ਹੋਵੇਗਾ।ਸਕੂਲ ਵੱਲੋਂ ਅਧਿਆਪਕ ਨਰਿੰਦਰ ਪਾਲ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਟੋਨੀ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ। ਜਨਾਬ ਮੁਖਤਿਆਰ ਅਲੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਦਾਨ ਸਭ ਤੋਂ ਉੱਚਾ ਦਾਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਭਾਗ ਸਿੰਘ ਦੇ ਪਰਿਵਾਰ ਵੱਲੋਂ ਸਕੂਲ ਨੂੰ ਏਸੀ ਭੇਟ ਕਰਕੇ ਬੱਚਿਆਂ ਦੀ ਸੁਵਿਧਾ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਜਿਹੇ ਨੇਕ ਕੰਮ ਹੋਰ ਪਰਿਵਾਰਾਂ ਲਈ ਵੀ ਪ੍ਰੇਰਣਾ ਬਣਦੇ ਹਨ ਅਤੇ ਸਮਾਜ ਵਿੱਚ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਸਰਪੰਚ ਲਖਬੀਰ ਸਿੰਘ ਲੱਖੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਸਿੱਖਿਆ ਸੰਸਥਾਵਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਲਈ ਦਿੱਤਾ ਗਿਆ ਹਰ ਯੋਗਦਾਨ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਹਮੇਸ਼ਾਂ ਸਕੂਲ ਦੇ ਵਿਕਾਸ ਕਾਰਜਾਂ ਲਈ ਸਹਿਯੋਗ ਦਿੰਦੀ ਰਹੇਗੀ। ਇਸ ਮੌਕੇ ਮੁੱਖ ਅਧਿਆਪਕਾ ਯਾਦਵਿੰਦਰ ਕੌਰ, ਜਰਨੈਲ ਸਿੰਘ ਪ੍ਰਧਾਨ, ਨਾਹਰ ਸਿੰਘ, ਅਮਨਦੀਪ ਸਿੰਘ ਬੱਗਾ, ਗੁਰਦੀਪ ਸਿੰਘ, ਹਰਮਨ ਸਿੰਘ, ਅੰਗਤਵੀਰ ਸਿੰਘ, ਅਭੈਜੋਤ ਸਿੰਘ, ਵਰਿੰਦਰਜੀਤ ਸਿੰਘ, ਗਗਨਦੀਪ ਕੌਰ, ਕਿਰਨਜੀਤ ਕੌਰ, ਹਰਦੇਵ ਸਿੰਘ ਚੀਮਾ, ਸੁਖਦੇਵ ਸਿੰਘ, ਭੋਲਾ ਬਾਬਾ, ਬਲਬੀਰ ਸਿੰਘ ਜੈਲਦਾਰ, ਕਾਲ਼ਾ ਜ਼ੈਲਦਾਰ ਆਦਿ ਹਾਜ਼ਰ ਸਨ।