ਪੰਜਾਬ ’ਚ ਆਪ ਦਾ ਪਤਨ ਸ਼ੁਰੂ : ਸਿੱਧੂ
ਪੰਜਾਬ ’ਚ ਆਮ ਆਦਮੀ ਪਾਰਟੀ ਦਾ ਪਤਨ ਸ਼ੁਰੂ - ਸਿੱਧੂ
Publish Date: Sat, 25 Apr 2026 04:37 PM (IST)
Updated Date: Sun, 26 Apr 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੇ ਦਸ ’ਚੋਂ ਸੱਤ ਰਾਜ ਸਭਾ ਦੇ ਮੈਂਬਰਾਂ ਵੱਲੋਂ ਆਮ ਪਾਰਟੀ ਨੂੰ ਛੱਡਕੇ ਭਾਜਪਾ ’ਚ ਸ਼ਾਮਿਲ ਹੋਣਾ ਇਹ ਸਾਬਤ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ’ਚ ਹੋ ਰਹੀ ਡਿਕਟੇਟਰਸ਼ਿਪ ਖਿਲਾਫ ਉਨ੍ਹਾਂ ਲਈ ਮਰ ਮਿਟਣ ਵਾਲੇ ਅਤੇ ਆਮ ਆਦਮੀ ਪਾਰਟੀ ਨੂੰ ਖੜੀ ਕਰਨ ਵਾਲੇ ਲੋਕਾਂ ਨੂੰ ਭਾਰਤ ਦੀ ਇੱਕੋ ਇੱਕ ਦੇਸ ਭਗਤ ਪਾਰਟੀ ਭਾਜਪਾ ਦਾ ਪੱਲਾ ਫੜਨਾ ਪਿਆ। ਅਸੀਂ ਸਾਰੇ ਭਾਜਪਾ ਲੀਡਰ ਅਤੇ ਵਰਕਰ ਉਨ੍ਹਾਂ ਸਾਰੇ ਨੇਤਾਵਾਂ ਦਾ ਸਵਾਗਤ ਕਰਦੇ ਹਾਂ। ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਫੌਜੀਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਸਾਰੇ ਹੀ ਮੈਂਬਰ ਪਾਰਲੀਮੈਂਟ ਪੰਜਾਬ ’ਚੋਂ ਚੁਣੇ ਹੋਏ ਹਨ ਅਤੇ ਹੁਣ ਇਹ ਰਾਜ ਸਭਾ ਮੈਂਬਰ ਸਾਹਿਬਾਨ ਪੰਜਾਬ ਲਈ ਕੇਦਰ ਸਰਕਾਰ ਤੋਂ ਵੱਡੇ ਵੱਡੇ ਗੱਫੇ ਲੈਕੇ ਆਉਣਗੇ ਅਤੇ ਪੰਜਾਬ ਦੇ ਲੋਕਾਂ ਲਈ ਵਧੀਆ ਕੰਮ ਕਰਨਗੇ ਕਿਉਕਿ ਆਮ ਆਦਮੀ ਪਾਰਟੀ ਇਨ੍ਹਾਂ ਨੂੰ ਖੁੱਲ ਕੇ ਕੰਮ ਨਹੀਂ ਕਰਨ ਦੇ ਰਹੀ ਸੀ, ਪੰਜਾਬ ਦੇ ਬਹਾਦਰ ਵੋਟਰਾਂ ਨੇ ਆਪਣੇ ਮਨਾਂ ’ਚ ਇਹ ਫੈਸਲਾ ਕਰ ਲਿਆ ਹੈ ਕਿ ਪੰਜਾਬ ਪੰਜਾਬੀਅਤ ਅਤੇ ਲੋਕਾਂ ਦੀ ਬਿਹਤਰੀ ਲਈ ਇਕ ਮੌਕਾ ਭਾਜਪਾ ਨੂੰ ਦੇਣਗੇ ਅਤੇ 2027 ’ਚ ਭਾਜਪਾ ਦੇ ਹੱਕ ’ਚ ਵੱਡੀ ਹਨੇਰੀ ਚਲੇਗੀ ਅਤੇ ਸਰਕਾਰ ਭਾਜਪਾ ਦੀ ਬਣੇਗੀ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਛਤਰ ਛਾਇਆ ਹੇਠ ਪੰਜਾਬ ਵੀ ਗੁਆਢੀਂ ਸੂਬੇ ਹਰਿਆਣਾ ਵਾਂਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਜਿਲ੍ਹਾ ਪ੍ਰਧਾਨ ਸੂਬੇਦਾਰ ਕਮਲਜੀਤ ਸ਼ਰਮਾ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਸੂਬੇਦਾਰ ਸੌਦਾਗਰ ਸਿੰਘ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।