ਸੰਗਤ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਉਪਰਾਲਾ
ਧਾਰਮਿਕਤਾ ਤੇ ਸਮਾਜ ਸੇਵਾ ਦੀ ਅਨੋ
Publish Date: Wed, 20 May 2026 04:50 PM (IST)
Updated Date: Wed, 20 May 2026 04:52 PM (IST)

- ਐੱਚਜੀ ਗਰੁੱਪ ਦੇ ਐੱਮਡੀ ਨੇ ਚੁੱਕਿਆ ਬੀੜਾ, ਲਗਜ਼ਰੀ ਬੱਸਾਂ ਰਾਹੀਂ ਮਹੀਨੇ ’ਚ ਦੋ ਵਾਰ ਰਵਾਨਾ ਹੋਣਗੇ ਜਥੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਦਾਨੀ ਪੁਰਸ਼ਾਂ ਅਤੇ ਪਰਉਪਕਾਰੀ ਇਨਸਾਨਾਂ ਦੀ ਕਰਮਭੂਮੀ ਰਹੀ ਹੈ, ਜਿੱਥੇ ਕਾਰੋਬਾਰੀ ਸਫਲਤਾ ਦੇ ਸਿਖਰ ’ਤੇ ਪਹੁੰਚ ਕੇ ਵੀ ਲੋਕ ਆਪਣੀਆਂ ਅਧਿਆਤਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਹੀਂ ਭੁੱਲਦੇ। ਅਜਿਹੀ ਸ਼ਲਾਘਾਯੋਗ ਮਿਸਾਲ ਬਰਨਾਲਾ ਵਿਖੇ ਦੇਖਣ ਨੂੰ ਮਿਲੀ ਹੈ। ਜਿੱਥੇ ਸ਼ਹਿਰ ਦੀ ਨੁਹਾਰ ਬਦਲਣ ਵਾਲੇ ਪ੍ਰਮੁੱਖ ਕਾਰੋਬਾਰੀ ਅਤੇ ਐੱਚਜੀ ਦੇ ਮੈਨੇਜਿੰਗ ਗਰੁੱਪ ਡਾਇਰੈਕਟਰ ਲਖਵੀਰ ਸਿੰਘ ਲੱਖੀ ਜੈਲਦਾਰ ਨੇ ਹੁਣ ਸੰਗਤਾਂ ਨੂੰ ਸਿੱਖ ਪੰਥ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਹੀ ਇਕ ਸਾਹਿਬ (ਨਾਂਦੇੜ) ਦੇ ਦਰਸ਼ਨ ਕਰਵਾਉਣ ਦੀ ਵੱਡੀ ਮੁਹਿੰਮ ਵਿੱਢੀ ਹੈ। ਇਸ ਸਬੰਧੀ ਐੱਚਜੀ ਗਰੁੱਪ ਦੇ ਐੱਮਡੀ ਲਖਵੀਰ ਸਿੰਘ ਲੱਖੀ ਜੈਲਦਾਰ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਦੂਰ-ਦੁਰਾਡੇ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਦੌਰਾਨ ਸ਼ਰਧਾਲੂਆਂ, ਖਾਸ ਕਰ ਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਉਣ-ਜਾਣ ਅਤੇ ਰਹਿਣ-ਸਹਿਣ ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਤਾਂ ਦੀ ਇਸੇ ਪਰੇਸ਼ਾਨੀ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਮਹੀਨੇ ਚ ਦੋ ਵਾਰ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੀਆਂ ਗਈਆਂ ਹਾਈ-ਟੈੱਕ ਲਗਜ਼ਰੀ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਬੱਸਾਂ ਚ ਸਫਰ ਦੌਰਾਨ ਸੰਗਤਾਂ ਦੇ ਆਰਾਮ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤਾਂ ਜੋ ਲੰਬਾ ਸਫਰ ਥਕਾਵਟ ਭਰਿਆ ਨਾ ਲੱਗੇ। ਬਰਨਾਲਾ ਵਿਖੇ ਆਧੁਨਿਕ ਸ਼ਾਪਿੰਗ ਮਾਲ ਅਤੇ ਆਲੀਸ਼ਾਨ ਰਿਹਾਇਸ਼ੀ ਕਾਲੋਨੀਆਂ ਕੱਟ ਕੇ ਵਪਾਰਕ ਖੇਤਰ ਚ ਆਪਣਾ ਲੋਹਾ ਮਨਵਾਉਣ ਵਾਲੇ ਲੱਖੀ ਜੈਲਦਾਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। - 12 ਦਿਨਾਂ ਦੀ ਸੰਪੂਰਨ ਯਾਤਰਾ ’ਤੇ ਨਾਮਾਤਰ ਖਰਚਾ ਲੱਖੀ ਜੈਲਦਾਰ ਨੇ ਯਾਤਰਾ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਯਾਤਰਾ ਪੂਰੇ 12 ਦਿਨਾਂ ਦੀ ਹੋਵੇਗੀ। ਇਸ ਦੌਰਾਨ ਰਸਤੇ ਚ ਅਤੇ ਪਵਿੱਤਰ ਨਗਰੀ ਵਿਖੇ ਸ਼ਰਧਾਲੂਆਂ ਦੇ ਰਹਿਣ ਲਈ ਵਧੀਆ ਰਿਹਾਇਸ਼, ਸਵੇਰ ਦੇ ਨਾਸ਼ਤੇ, ਦੋਵੇਂ ਵੇਲੇ ਦੇ ਸ਼ੁੱਧ ਬੋਰਡਿੰਗ-ਲੰਗਰ ਅਤੇ ਚਾਹ-ਪਾਣੀ ਦਾ ਸੰਪੂਰਨ ਪ੍ਰਬੰਧ ਐੱਚਜੀ ਗਰੁੱਪ ਦੀ ਟੀਮ ਵੱਲੋਂ ਖੁਦ ਸੰਭਾਲਿਆ ਜਾਵੇਗਾ। ਸਭ ਤੋਂ ਵੱਡੀ ਤੇ ਨਿਵੇਕਲੀ ਗੱਲ ਇਹ ਹੈ ਕਿ ਇਸ ਪੂਰੀ ਸੁਵਿਧਾਜਨਕ ਯਾਤਰਾ ਲਈ ਸ਼ਰਧਾਲੂਆਂ ਤੋਂ ਕੋਈ ਵਪਾਰਕ ਫੀਸ ਨਹੀਂ ਲਈ ਜਾ ਰਹੀ। ਸੰਗਤਾਂ ਤੋਂ ਸਿਰਫ ਨਾਮਾਤਰ ਖਰਚੇ ਵਜੋਂ 5000 ਰੁਪਏ ਲਏ ਜਾਣਗੇ, ਜਦਕਿ ਬਾਕੀ ਦਾ ਸਾਰਾ ਵੱਡਾ ਖਰਚਾ ਲੱਖੀ ਜੈਲਦਾਰ ਵੱਲੋਂ ਨਿੱਜੀ ਤੌਰ ਤੇ ਗੁਰੂ-ਘਰ ਦੀ ਸੇਵਾ ਸਮਝ ਕੇ ਓਟਿਆ ਜਾਵੇਗਾ। - ਵਪਾਰ ਦੇ ਨਾਲ-ਨਾਲ ਪਰਮਾਰਥ ਦੀ ਨਵੀਂ ਸੋਚ ਆਮ ਤੌਰ ’ਤੇ ਕਾਰੋਬਾਰੀ ਅਦਾਰੇ ਆਪਣੇ ਮੁਨਾਫੇ ਅਤੇ ਵਪਾਰਕ ਪਸਾਰ ਤੱਕ ਹੀ ਸੀਮਿਤ ਰਹਿੰਦੇ ਹਨ ਪਰ ਲਖਵੀਰ ਸਿੰਘ ਲੱਖੀ ਜੈਲਦਾਰ ਨੇ ਵਪਾਰ ਦੇ ਨਾਲ-ਨਾਲ ਪਰਮਾਰਥ (ਸੇਵਾ) ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਕਾਰੋਬਾਰ ’ਚ ਬਹੁਤ ਬਰਕਤ ਦਿੱਤੀ ਹੈ ਅਤੇ ਹੁਣ ਉਹ ਇਸ ਕਮਾਈ ਦਾ ਇਕ ਹਿੱਸਾ ਉਨ੍ਹਾਂ ਲੋਕਾਂ ਦੇ ਲੇਖੇ ਲਗਾਉਣਾ ਚਾਹੁੰਦੇ ਹਨ, ਜੋ ਆਰਥਿਕ ਤੰਗੀ ਜਾਂ ਪ੍ਰਬੰਧਾਂ ਦੀ ਘਾਟ ਕਾਰਨ ਸ੍ਰੀ ਹਜ਼ੂਰ ਸਾਹਿਬ ਵਰਗੇ ਪਵਿੱਤਰ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਲੱਖੀ ਜੈਲਦਾਰ ਦੇ ਇਸ ਧਾਰਮਿਕ ਉਪਰਾਲੇ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ। - ਸੰਗਤਾਂ ’ਚ ਭਾਰੀ ਉਤਸ਼ਾਹ : ਐੱਚਜੀ ਗਰੁੱਪ ਵੱਲੋਂ ਕੀਤੇ ਗਏ ਇਸ ਪਰਉਪਕਾਰੀ ਐਲਾਨ ਤੋਂ ਬਾਅਦ ਬਰਨਾਲਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਹਿਲੇ ਜਥੇ ’ਚ ਆਪਣੀ ਸੀਟ ਬੁੱਕ ਕਰਵਾਉਣ ਲਈ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿਚ ਸੰਪਰਕ ਕੀਤਾ ਜਾ ਰਿਹਾ ਹੈ। ਲੱਖੀ ਜੈਲਦਾਰ ਨੇ ਅਖੀਰ ’ਚ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦਾ ਸਿੱਖ ਇਤਿਹਾਸ ’ਚ ਉੱਚਾ ਸਥਾਨ ਹੈ ਅਤੇ ਉੱਥੇ ਨਤਮਸਤਕ ਹੋਣਾ ਹਰ ਮਾਈ-ਭਾਈ ਦੀ ਖਾਹਿਸ਼ ਹੁੰਦੀ ਹੈ। ਉਨ੍ਹਾਂ ਦਾ ਮਨੋਰਥ ਸਿਰਫ ਇਹੀ ਹੈ ਕਿ ਹਰ ਸ਼ਰਧਾਲੂ ਬਿਨਾਂ ਕਿਸੇ ਮਾਨਸਿਕ ਜਾਂ ਆਰਥਿਕ ਬੋਝ ਦੇ ਸ਼ਰਧਾਪੂਰਵਕ ਗੁਰੂ ਚਰਨਾਂ ’ਚ ਹਾਜ਼ਰੀ ਲਗਵਾ ਸਕੇ ਅਤੇ ਇਹ ਸੇਵਾ ਲਗਾਤਾਰ ਜਾਰੀ ਰਹੇਗੀ।