ਜ਼ਿਲ੍ਹੇ ’ਚ ਕੁੱਲ 395 ਨਾਮਜ਼ਦਗੀ ਪੱਤਰ ਦਾਖਲ
ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 395 ਨਾਮਜ਼ਦਗੀ ਪੱਤਰ ਦਾਖਲ
Publish Date: Sat, 16 May 2026 06:57 PM (IST)
Updated Date: Sun, 17 May 2026 04:12 AM (IST)

ਨਗਰ ਨਿਗਮ ਬਰਨਾਲਾ ਅਧੀਨ 88,304, ਨਗਰ ਕੌਂਸਲ ਧਨੌਲਾ ਦੇ 15,218, ਨਗਰ ਕੌਂਸਲ ਤਪਾ ਦੇ 16,199 ਤੇ ਭਦੌੜ ਦੇ 12,789 ਰਜਿਸਟਰਡ ਵੋਟਰ ਕੈਪਸ਼ਨ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਬਰਨਾਲਾ ’ਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਅੱਜ 16 ਮਈ, 2026 ਤੱਕ ਕੁੱਲ 395 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹਰਪ੍ਰੀਤ ਸਿੰਘ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਲਈ ਹੁਣ ਤਕ ਕੁੱਲ ਨਾਮਜ਼ਦਗੀਆਂ 196 (ਅੱਜ 140), ਨਗਰ ਕੌਂਸਲ ਧਨੌਲਾ ਕੁੱਲ 64 (ਅੱਜ 52), ਨਗਰ ਕੌਂਸਲ ਤਪਾ ਕੁੱਲ 75 (ਅੱਜ 51), ਨਗਰ ਕੌਂਸਲ ਭਦੌੜ ਕੁੱਲ 60 (ਅੱਜ 53) ਅਤੇ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲਾਂ ਲਈ ਕੁੱਲ ਨਾਮਜ਼ਦਗੀਆਂ 395 (ਅੱਜ 296) ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਚੋਣ 26 ਮਈ ਹੋਣ ਜਾ ਰਹੀ ਹੈ। ਬਰਨਾਲਾ ਤੋਂ ਇਲਾਵਾ ਤਪਾ, ਧਨੌਲਾ ਅਤੇ ਭਦੌੜ ਨਗਰ ਕੌਂਸਲ ਲਈ ਵੀ ਇਸੇ ਦਿਨ ਚੋਣਾਂ ਹੋਣ ਜਾ ਰਹੀਆਂ ਹਨ। ਨਗਰ ਨਿਗਮ ਬਰਨਾਲਾ ’ਚ ਕੁੱਲ 50 ਵਾਰਡ ਅਤੇ 98 ਪੋਲਿੰਗ ਬੂਥ ਹਨ। ਨਗਰ ਨਿਗਮ ਬਰਨਾਲਾ ਅਧੀਨ ਕੁੱਲ 88304 ਵੋਟਰ ਰਜਿਸਟਰ ਹਨ ਜਿਸ ‘ਚ 46087 ਮਰਦ ਤੇ 42217 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਧਨੌਲਾ, ਤਪਾ ਅਤੇ ਭਦੌੜ ਨਗਰ ਕੌਂਸਲ ਲਈ ਕ੍ਰਮਵਾਰ 13,15 ਅਤੇ 13 ਵਾਰਡ ਹਨ ਅਤੇ 21 ਬੂਥ,18 ਬੂਥ ਤੇ 16 ਪੋਲਿੰਗ ਬੂਥ ਹਨ। ਧਨੌਲਾ ਨਗਰ ਕੌਂਸਲ ਲਈ ਕੁੱਲ 15218 ਵੋਟਰ ਰਜਿਸਟਰ ਹਨ ਜਿਸ ‘ਚੋਂ 8018 ਮਰਦ ਅਤੇ 7198 ਔਰਤਾਂ ਹਨ। ਨਗਰ ਕੌਂਸਲ ਤਪਾ ਲਈ ਰਜਿਸਟਰਡ ਕੁੱਲ 16199 ਵੋਟਰਾਂ ‘ਚੋਂ 8583 ਮਰਦ ਅਤੇ 7613 ਔਰਤਾਂ ਹਨ। ਇਸੇ ਤਰ੍ਹਾਂ ਨਗਰ ਕੌਂਸਲ ਭਦੌੜ ਲਈ ਹੋਣ ਵਾਲੀ ਚੋਣ ਲਈ ਕੁੱਲ ਰਜਿਸਟਰ 12789 ਵੋਟਰਾਂ ‘ਚੋਂ 6771 ਮਰਦ ਤੇ 6017 ਔਰਤਾਂ ਹਨ।