ਸ਼ਹੀਦ ਊਧਮ ਸਿੰਘ ਅਕੈਡਮੀ 'ਚ ਸੈਮੀਨਾਰ ਕਰਵਾਇਆ
ਕਣਕਵਾਲ ਚਹਿਲਾਂ-ਹੀਰੋਂ ਖ਼ੁਰਦ ਰੋਡ 'ਤੇ ਸਥਿਤ ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵੱਲੋ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਦੇਖਦੇ ਹੋਏ ਅਕੈਡਮੀ ਵਿਖੇ ਚਾਈਲਡ ਵੈਲਫੇਅਰ ਕਲੱਬ ਵੱਲੋਂ ਰੋਡ ਸੇਫਟੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਅਕੈਡਮੀ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਰੋਡ 'ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ।ਇਸ ਦੌਰਾਨ ਸਮੂਹ ਵਿ
Publish Date: Sat, 29 Jul 2023 07:12 PM (IST)
Updated Date: Sat, 29 Jul 2023 07:12 PM (IST)
ਪੱਤਰ ਪ੍ਰਰੇਰਕ, ਚੀਮਾ ਮੰਡੀ : ਕਣਕਵਾਲ ਚਹਿਲਾਂ-ਹੀਰੋਂ ਖ਼ੁਰਦ ਰੋਡ 'ਤੇ ਸਥਿਤ ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵੱਲੋ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਦੇਖਦੇ ਹੋਏ ਅਕੈਡਮੀ ਵਿਖੇ ਚਾਈਲਡ ਵੈਲਫੇਅਰ ਕਲੱਬ ਵੱਲੋਂ ਰੋਡ ਸੇਫਟੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਅਕੈਡਮੀ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਰੋਡ 'ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ।ਇਸ ਦੌਰਾਨ ਸਮੂਹ ਵਿੱਦਿਆਰਥੀਆਂ ਵੱਲੋਂ ਅਕੈਡਮੀ ਵਿਖੇ ਵੱਖ-ਵੱਖ ਤਰਾਂ੍ਹ ਦੇ ਰੋਡ ਸੇਫਟੀ ਦੇ ਪੋਸਟ ਲਗਾਏ ਗਏ ਅਤੇ ਇਸ ਬਾਰੇ ਰੋਡ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਇਸ ਜਾਗਰੂਕ ਸੈਮੀਨਾਰ ਵਿੱਚ ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਸਿੰਘ,ਗੁਰਸ਼ਰਨ ਸਿੰਘ ਅਤੇ ਰਾਜ ਕੁਮਾਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਸੈਮੀਨਾਰ ਦੇ ਅੰਤ ਵਿੱਚ ਅਕੈਡਮੀ ਦੇ ਪਿੰ੍ਸੀਪਲ ਮੈਡਮ ਨਵੀਕਿਰਨ ਨੇ ਦੱਸਿਆ ਕਿ ਅਜਿਹੇ ਸੈਮੀਨਾਰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਟਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣਾ ਅਤੇ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਹੈ।ਇਸ ਸੈਮੀਨਾਰ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।