ਸ਼ਿਵਾਲਿਕ ਸਕੂਲ 'ਚ ਚਾਰਟ ਮੇਕਿੰਗ ਮੁਕਾਬਲੇ ਹੋਏ
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਦੇ ਕਾਰਜਕਾਰੀ ਇੰਜਨੀਅਰ ਹਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਤ
Publish Date: Sun, 04 Jun 2023 06:14 PM (IST)
Updated Date: Sun, 04 Jun 2023 06:14 PM (IST)

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਦੇ ਕਾਰਜਕਾਰੀ ਇੰਜਨੀਅਰ ਹਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਤੇ ਉਨ੍ਹਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਰੰਗਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ, ਜਿਸ 'ਚ ਵਾਤਾਵਰਨ ਨੂੰ ਪ੍ਰਦੂਸ਼ਤਿ ਹੋਣ ਤੋਂ ਰੋਕਣਾ, ਪਲਾਸਟਿਕ ਦੀ ਵਰਤੋਂ ਨਾ ਕਰਨਾ, ਹਵਾ ਤੇ ਪਾਣੀ ਦੀ ਬੱਚਤ ਕਰਨਾ ਤੇ ਰੁੱਖ ਲਗਾਉਣਾ ਸ਼ਾਮਿਲ ਸੀ। ਜਿਸ 'ਚ ਸੀਨੀਅਰ ਵਿੰਗ ਦੇ ਸੌਰਭ ਗਰਗ (12ਵੀਂ) ਨੇ ਪਹਿਲਾ, ਸ਼੍ਰਰਿਸ਼ਟੀ (12ਵੀਂ) ਨੇ ਦੂਜਾ ਅਤੇ ਹਰਸ਼ਪ੍ਰਰੀਤ ਪੰਧੇਰ (11ਵੀਂ) ਨੇ ਤੀਜਾ ਜਦਕਿ ਜੂਨੀਅਰ ਵਿੰਗ 'ਚ ਜੀਆ (9ਵੀਂ) ਨੇ ਪਹਿਲਾ, ਖੁਸ਼ਪ੍ਰਰੀਤ (4ਵੀਂ) ਨੇ ਦੂਜਾ ਅਤੇ ਰਮਨਪ੍ਰਰੀਤ ਕੌਰ (7ਵੀਂ) ਨੇ ਤੀਜਾ ਸਥਾਨ ਹਾਸਲ ਕੀਤਾ। ਕਾਰਜਕਾਰੀ ਇੰਜਨੀਅਰ ਹਰਿੰਦਰ ਸਿੰਘ ਤੇ ਬੋਰਡ ਦੇ ਸੀਨੀਅਰ ਸੁਪਰਡੈਂਟ ਨਰੇਸ਼ ਮਿੱਤਲ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕ੍ਰਿਸ਼ਨ ਚੰਦ ਸਿੰਗਲਾ, ਮੋਹਿਤ ਸਿੰਗਲਾ, ਪਿੰ੍ਸੀਪਲ ਅਜੈ ਸ਼ਰਮਾ ਨੇ ਸਨਮਾਨਿਤ ਕੀਤਾ। ਇਸ ਮੌਕੇ ਉਮੇਸ਼ ਮਿੱਤਲ, ਰੋਹਿਤ ਮਿੱਤਲ ਸਮੇਤ ਸਕੂਲ ਸਟਾਫ਼ ਦੇ ਮੈਂਬਰ ਹਾਜ਼ਰ ਸਨ। ਇਸ ਦੌਰਾਨ ਵਿਦਿਆਰਥੀਆਂ ਨੂੰ ਇੱਕ ਲਘੂ ਫਿਲਮ ਵੀ ਦਿਖਾਈ ਗਈ। ਕਾਰਜਕਾਰੀ ਇੰਜਨੀਅਰ ਹਰਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ 'ਚ ਵਾਤਾਵਰਨ ਨੂੰ ਬਚਾਉਣ ਲਈ ਪਾਣੀ, ਹਵਾ ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੋ ਕੰਮ ਅਸੀਂ ਨਹੀਂ ਕਰ ਸਕਦੇ ਉਹ ਵਿਦਿਆਰਥੀ ਕਰ ਸਕਦੇ ਹਨ, ਜੇਕਰ ਉਹ ਵਾਤਾਵਰਨ ਦੀ ਸੁਰੱਖਿਆ ਲਈ ਕੰਮ ਕਰਨਗੇ ਤਾਂ ਇਹ ਕੰਮ ਵਾਤਾਵਰਣ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਤੋਂ ਘੱਟ ਨਹੀਂ ਹੋਵੇਗਾ। ਇਸ ਮੌਕੇ ਮੋਹਿਤ ਸਿੰਗਲਾ ਤੇ ਅਜੇ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਲਾ ਅਧਿਆਪਕ ਜੋਤੀ ਗੋਇਲ ਵੀ ਹਾਜ਼ਰ ਸਨ।