ਬਾਰ੍ਹਵੀ. ਕਲਾਸ ਦੇ ਨਤੀਜਿਆਂ ’ਚ ਜਿਲ੍ਹੇ ਦੇ 9 ਵਿਦਿਆਰਥੀ ਮੈਰਿਜ ਸੂਚੀ ’ਚ ਆਏ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਜ਼ਿਲ੍ਹਾ ਬਰਨਾਲਾ ਦੇ 9 ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਆਪਣੀ ਜਗ੍ਹਾ ਬਣਾਈ ਹੈ। ਪਾਸ ਪ੍ਰਤੀਸ਼ਤ ਦੇ ਮਾਮਲੇ ’ਚ ਬਰਨਾਲਾ ਸੂਬੇ ਭਰ ’ਚ 15ਵੇਂ ਨੰਬਰ ’ਤੇ ਰਿਹਾ। ਇਸ ਵਾਰ ਖਾਸ ਗੱਲ ਇਹ ਰਹੀ ਕਿ ਪੇਂਡੂ ਨੂੰ ਖ਼ੇਤਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ’ਚ ਸਥਾਨ ਹਾਸਲ ਕਰ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ 2-2 ਵਿਦਿਆਰਥੀਆਂ ਨੇ ਮੈਰਿਟ ’ਚ ਸਥਾਨ ਹਾਸਲ ਕਰਕੇ ਆਪਣੇ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਮੈਰਿਟ ਲਿਸਟ ’ਚ ਆਏ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਿਤ ਹਨ ਜਿਨ੍ਹਾਂ ’ਚੋਂ 7 ਕੁੜੀਆਂ ਤੇ 2 ਲੜਕੇ ਹਨ। ਜ਼ਿਲ੍ਹੇ ਦੇ 4929 ਵਿਦਿਆਰਥੀਆਂ ’ਚੋਂ 4449 ਬੱਚੇ (90.26) ਬੱਚੇ ਪਾਸ ਰਹੇ। ਬਰਨਾਲਾ ਜ਼ਿਲ੍ਹੇ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ 500 ’ਚੋਂ 496 ਅੰਕ (99.20%) ਹਾਸਲ ਕਰ ਕੇ ਸੂਬੇ ’ਚੋਂ 9ਵਾਂ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਤਨਵੀਰ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਦਿੱਵਿਆਜੋਤ ਸਿੰਘ ਕਲੇਰ ਨੇ 491-491 ਅੰਕ (98.20% ) ਨਾਲ 31ਵਾਂ ਤੇ 34ਵਾਂ ਸਥਾਨ ਹਾਸਲ ਕੀਤਾ।