7 ਗ੍ਰਾਮ ਪਾਬੰਦੀਸ਼ੁਦਾ ਪਾਊਡਰ ਬਰਾਮਦ
07 ਗ੍ਰਾਮ ਪਾਬੰਦੀਸੁਦਾ ਪਾਊਡਰ ਬਰਾਮਦ
Publish Date: Sat, 18 Apr 2026 03:50 PM (IST)
Updated Date: Sun, 19 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ 07 ਗ੍ਰਾਮ ਪਾਬੰਦੀ•ੁਦਾ ਪਾਊਡਰ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਗਸ਼ਤ ਲਈ ਰਵਾਨਾ ਸੀ ਤਾਂ ਡਰੇਨ ਦੀ ਪੱਟੜੀ ਬਾਜਾਖਾਨਾ ਰੋਡ ਬਰਨਾਲਾ ਵਿਖੇ ਸ਼ਮੀ ਕੁਮਾਰ ਪੁੱਤਰ ਸ਼ੇਰੂ ਰਾਮ ਵਾਸੀ ਨੇੜੇ ਭਾਰਤੀ ਮਾਡਲ ਸਕੂਲ, ਵਾਲਮਿਕੀ ਕਾਲੋਨੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਉਕਤ ਨੂੰ ਸ਼ੱਕ ਦੇ ਆਧਾਰ ’ਤੇ ਚੈਕਿੰਗ ਕੀਤੀ, ਤਾਂ ਉਸਤੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁਲਿਸ ਨੇ ਸ਼ਮੀ ਕੁਮਾਰ ਉਕਤ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ।