264 ਬੋਤਲ ਸ਼ਰਾਬ ਬਰਾਮਦ
264 ਬੋਤਲ ਸ਼ਰਾਬ ਬਰਾਮਦ
Publish Date: Mon, 18 May 2026 05:19 PM (IST)
Updated Date: Tue, 19 May 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 264 ਬੋਤਲ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦਲੀਪ ਸਿੰਘ ਉਰਫ ਦਿਲਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਦੌੜ, ਗੁਰਵਿੰਦਰ ਸਿੰਘ ਉਰਫ ਕਮਾਡੋ ਪੁੱਤਰ ਪਰਮਜੀਤ ਸਿੰਘ ਵਾਸੀ ਭਦੌੜ, ਗਗਨਦੀਪ ਸਿੰਘ ਉਰਫ ਗਗਨੀ ਪੁੱਤਰ ਜੰਗੀਰ ਸਿੰਘ ਵਾਸੀ ਮੱਝੁਕੇ ਨੇ ਇਕ ਗੁਰੱਪ ਬਣਾਇਆ ਹੈ ਜੋ ਬਾਹਰਲੇ ਸਟੇਟ ਤੇ ਪੰਜਾਬ ਸਟੇਟ ਦੀ ਸ਼ਰਾਬ ਠੇਕਾ ਦੇਸੀ ਲਿਆਕੇ ਵੇਚਣ ਦੇ ਆਦੀ ਹਨ ਜੋ ਅੱਜ ਵੀ ਸ਼ਰਾਬ ਠੇਕਾ ਦੇਸ਼ੀ ਕਾਰ ’ਚ ਲੋਡ ਕਰਕੇ ਸਟੇਡੀਅਮ ਰੋਡ ਭਦੌੜ ਸਾਇਡ ਵੱਲ ਨੂੰ ਆ ਰਹੇ ਹਨ, ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕੇਸ ਦਰਜ ਕੀਤਾ ਤੇ ਦੌਰਾਨੇ ਤਫਤੀਸ ਗੁਰਵਿੰਦਰ ਸਿੰਘ ਉਰਫ ਕਮਾਡੋ ਪੁੱਤਰ ਪਰਮਜੀਤ ਸਿੰਘ ਵਾਸੀ ਭਦੌੜ ਨੂੰ ਕਾਬੂ ਕਰਕੇ ਉਸ ਪਾਸੋ 264 ਬੋਤਲ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ।