160 ਗ੍ਰਾਮ ਹੈਰੋਇਨ ਬਰਾਮਦ
160 ਗ੍ਰਾਮ ਹੈਰੋਇਨ ਬਰਾਮਦ
Publish Date: Fri, 01 May 2026 05:35 PM (IST)
Updated Date: Sat, 02 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 160 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਨਵੀਨ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਕੋਟਲੀ ਰੋਡ ਰਵੀਦਾਸ ਕਾਲੋਨੀ ਗਲੀ ਨੰਬਰ 1 ਸ੍ਰੀ ਮੁਕਤਸਰ ਸਾਹਿਬ ਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਵੀਰ ਸਿੰਘ ਵਾਸੀ ਚੱਕ ਬੀੜ ਸਰਕਾਰ ਸ੍ਰੀ ਮੁਕਤਸਰ ਸਾਹਿਬ ਜੋ ਹੈਰੋਇਨ ਵੇਚਣ ਦਾ ਆਦੀ ਹੈ ਜੋ ਅੱਜ ਵੀ ਜੰਡ ਕਰਾਸ ਡੇਰਾ ਰੋਡ ’ਤੇ ਆਪਣੀ ਮਾਰੂਤੀ ਕਾਰ (ਪੀ.ਬੀ-53ਏ-0105) ’ਤੇ ਹੋਰੋਇਨ ਵੇਚਣ ਦੀ ਤਾਂਘ ’ਚ ਜੰਗ ਕਰਾਸ ਡੇਰਾ ਰੋਡ ਖੜ੍ਹੇ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਤਫ਼ਤੀਸ਼ ਉਕਤਾਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 160 ਗ੍ਰਾਮ ਹੈਰੋਇਨ/ਚਿੱਟਾ ਭੂਰੇ ਰੰਗ ਦਾ ਪਦਾਰਥ ਬਰਾਮਦ ਕੀਤਾ ਗਿਆ।